ਪੰਨਾ:ਵਹੁਟੀਆਂ.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੩੬)

ਏਹ ਚਾਹ ਵੈਸੀ ਹੀ ਹੈ ਜੇਹੀ ਕਿ ਇਕ ਭੁਖੇ ਆਦਮੀ ਨੂੰ ਰੋਟੀ ਦੀ ਚਾਹ ਹੁੰਦੀ ਹੈ, ਖਾਧੀ ਅਤੇ ਤਬੀਅਤ ਖੱਟੀ ਹੋ ਗਈ, ਸਚੀ ਮੁਬਹੱਤ ਅਕਲ ਤੋਂ ਪੈਦਾ ਹੁੰਦੀ ਹੈ, ਜਦ ਇਕ ਪ੍ਰੀਤਮ (ਮਸ਼ੂਕ) ਦੇ ਗੁਣਾਂ ਦਿਲ ਵਿੱਚ ਸਮਾ ਜਾਂਦੇ ਹਨ ਤਾਂ ਦਿਲ ਮੋਹਿਤ ਹੋ ਕੇ ਗੁਣਾਂ ਵਾਲੇ ਵੱਲ ਖਿਚਿਆ ਚਲਿਆ ਜਾਂਦਾ ਹੈ। ਪ੍ਰੇਮ ਦੀ ਚਾਹ ਹੁੰਦੀ ਹੈ ਕਿ ਉਨ੍ਹਾਂ ਗੁਣਾਂ ਵਾਲੇ ਨਾਲ ਇੱਕ ਹੋ ਜਾਵੇ ਅਤੇ ਉਹ ਇੱਕ ਹੋ ਜਾਂਦਾ ਹੈ। ਏਸ ਪ੍ਰੇਮ ਦਾ ਨਤੀਜਾ ਏਹ ਹੁੰਦਾ ਹੈ ਕਿ ਦਿਲ ਖੁਲ੍ਹਾ ਹੋ ਜਾਂਦਾ ਹੈ, ਆਪਾ ਭੁਲ ਜਾਂਦਾ ਹੈ ਅਤੇ ਨਿਸ਼ਕਾਮ ਪਿਆਰ ਹੋ ਜਾਂਦਾ ਹੈ, ਏਹੋ ਸੱਚੀ ਮੁਹੱਬਤ ਹੈ। ਸ਼ੈਕਸਪੀਅਰ, ਬਾਲਮੀਕ ਅਤੇ ਮੈਡਲ ਡੀ ਮਈਲ ਏਸ ਤਰ੍ਹਾਂ ਦੀ ਮੁਹੱਬਤ ਦੇ ਕਵੀ ਅਤੇ ਕਾਲੀ ਦਾਸ, ਬਾੜਨ ਅਤੇ ਜਾਦਵ ਰਾਇ ਦੂਜੀ ਤਰ੍ਹਾਂ ਦੇ ਪ੍ਰੇਮ ਦੇ ਕਵੀਸ਼ਰ ਸਨ। ਸੁੰਦ੍ਰਤਾ ਦੀ ਨਜ਼ਰ ਨਾਲ ਜੋ ਅਸਰ ਦਿਲ ਉਤੇ ਪੈਂਦਾ ਹੈ ਉਹ ਘੜੀ ਘੜੀ ਦੇਖਣ ਨਾਲ ਘਟ ਜਾਂਦਾ ਹੈ ਪਰ ਜੋ ਪ੍ਰੇਮ ਚੰਗੇ ਗੁਣਾਂ ਤੋਂ ਪੈਦਾ ਹੁੰਦਾ ਹੈ ਉਹ ਦਿਨੋਂ ਦਿਨ ਵਧਦਾ ਹੈ, ਕਾਰਨ ਏਹ ਕਿ ਸੁੰਦ੍ਰਤਾ ਦੀ ਸ਼ਕਲ ਇਕੋ ਹੁੰਦੀ ਹੈ, ਨੇਕੀਆਂ ਅਤੇ ਸ਼ੁਭ ਗੁਣ ਹਰੇਕ ਕੰਮ ਵਿੱਚ ਨਵੀਂ ਸੂਰਤ ਵਖਾਉਂਦੇ ਹਨ। ਜੇਕਰ ਸੁੰਦ੍ਰਤਾ ਅਤੇ ਸ਼ੁਭ ਗੁਣ ਇਕ ਥਾਂ ਇਕੱਤ ਹੋ ਜਾਣ ਤਾਂ ਅਕਥਨੀਜ਼ ਪ੍ਰੇਮ ਛੇਤੀ ਪੈਦਾ ਹੋ ਜਾਂਦਾ ਹੈ, ਪਰ ਜੇਕਰ ਕੇਵਲ ਅਕਲ ਅਤੇ ਸਿਆਣਪ ਹੀ ਪ੍ਰੇਮ ਦਾ ਕਾਰਨ ਹੋਵੇ ਤਾਂ ਸੁੰਦਰਤਾ ਦੀ ਕੋਈ ਪ੍ਰਵਾਹ ਨਹੀਂ ਰਹਿੰਦੀ, ਇਕ ਕਰੂਪ ਪਤੀ ਦੇ ਦਿਲ ਵਿਚ ਕਰੂਪ ਇਸਤ੍ਰੀ ਵਲੋਂ ਵੀ ਅਜੇਹਾ ਪ੍ਰੇਮ ਪੱਕੀਆਂ ਜੜ੍ਹਾਂ ਰੱਖਦਾ ਹੈ। ਨਿਰਸੰਦੇਹ ਨੇਕੀ ਨਾਲ ਜੋ ਪ੍ਰੇਮ ਪੈਦਾ ਹੁੰਦਾ ਹੈ ਉਹ ਸਦਾ ਰਹਿੰਦਾ ਹੈ ਪਰ ਨੇਕੀਆਂ