ਪੰਨਾ:ਵਹੁਟੀਆਂ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੭)

ਸਮਝਣ ਲਈ ਕੁਝ ਸਮਾਂ ਲੱਗਦਾ ਹੈ। ਇਹੋ ਕਾਰਨ ਹੈ ਕਿ ਏਹ ਪ੍ਰੇਮ ਛੇਤੀ ਨਾਲ ਪੱਕਾ ਨਹੀਂ ਹੋ ਜਾਂਦਾ, ਹੌਲੀ ਹੌਲੀ ਹੁੰਦਾ ਹੈ। ਸੁੰਦਰਤਾ ਦੀ ਮੁਹੱਬਤ ਪਹਿਲੀ ਨਜ਼ਰ ਵਿੱਚ ਹੀ ਹੱਦ ਤੋਂ ਵੱਧ ਦੇ ਦਰਜੇ ਤੱਕ ਪਹੁੰਚਦੀ ਹੈ ਅਤੇ ਓਹਦੀ ਪਹਿਲੀ ਤਾਕਤ ਹੀ ਏਸ ਦਰਜੇ ਤੱਕ ਉਚੀ ਹੋ ਜਾਂਦੀ ਹੈ ਕਿ ਬਾਕੀ ਸ਼ਕਤੀਆਂ ਉਸਦੇ ਅੱਗੇ ਨਿਊਂ ਜਾਂਦੀਆਂ ਹਨ, ਪਰ ਏਹ ਪਤਾ ਨਹੀਂ ਲਗਦਾ ਕਿ ਇਹ ਪ੍ਰੇਮ ਸਦਾ ਰਹੇਗਾ ਜਾਂ ਨਹੀਂ? ਹਾਂ! ਖਿਆਲ ਏਹ ਹੁੰਦਾ ਹੈ ਕਿ ਇਹ ਪ੍ਰੇਮ ਸਦਾ ਰਹੇਗਾ, ਸੋ ਏਹ ਤੁਸਾਂ ਵੀ ਸਮਝਿਆ। ਸੁਰੱਸਤੀ ਦੇ ਪ੍ਰੇਮ ਦੇ ਜੋਸ਼ ਵਿਚ ਪ੍ਰੀਤਮ ਕੌਰ ਦਾ ਪਿਆਰ ਸ਼ੁਰੂ ਤੋਂ ਦਿਲੋਂ ਹੀ ਦੂਰ ਹੋ ਗਿਆ ਅਤੇ ਏਸ ਤਰ੍ਹਾਂ ਤੁਸੀਂ ਧੋਖੇ ਵਿਚ ਆ ਗਏ। ਅਜੇਹਾ ਧੋਖਾ ਹਰੇਕ ਆਦਮੀ ਖਾ ਸਕਦਾ ਹੈ, ਏਸ ਲਈ ਮੈਂ ਤੁਹਾਡੇ ਤੇ ਦੋਸ਼ ਨਹੀਂ ਥੱਪਦਾ ਸਗੋਂ ਸਲਾਹ ਦੇਂਦਾ ਹਾਂ ਕਿ ਸਦਾ ਆਪਣੇ ਆਪ ਨੂੰ ਪ੍ਰਸੰਨ ਰਖੋ ਅਤੇ ਨਿਰਾਸ ਬਿਲਕੁਲ ਨਾ ਹੋਵੋ। ਪ੍ਰੀਤਮ ਕੌਰ ਜ਼ਰੂਰ ਮੁੜ ਆਵੇਗੀ ਭਲਾ ਉਹ ਤੁਹਾਨੂੰ ਦੇਖੇ ਬਿਨਾ ਕੱਦ ਤਕ ਰਹਿ ਸਕਦੀ ਹੈ? ਜਦ ਤਕ ਉਹ ਬਾਹਰ ਹੈ ਤੁਸੀਂ ਸੁਰੱਸਤੀ ਨਾਲ ਖੁਸ਼ੀਆਂ ਮਨਾਓ। ਜਿਥੋਂ ਤੱਕ ਮੈਨੂੰ ਪਤਾ ਲੱਗਦਾ ਹੈ ਉਹ ਇਹ ਹੈ ਕਿ ਸੁਰੱਸਤੀ ਇਕ ਸੁੰਦਰ ਅਤੇ ਦਿਲ ਮੋਹਣ ਵਾਲੀ ਇਸਤ੍ਰੀ ਹੈ ਅਤੇ ਉਸ ਵਿੱਚ ਸ਼ੁਭ ਗੁਣ ਵੀ ਹਨ। ਜਦੋਂ ਤੁਹਾਡੇ ਪ੍ਰੇਮ ਦਾ ਜੋਸ਼ ਸੁੰਦਰਤਾ ਵਲੋਂ ਘਟ ਜਾਏਗਾ ਤਾਂ ਉਸ ਦੇ ਸ਼ੁਭ ਗੁਣਾਂ ਕਰਕੇ ਪਿਆਰ ਹੋ ਜਾਏਗਾ ਅਤੇ ਜੇ ਅਜਿਹਾ ਹੋ ਜਾਏ ਤਾਂ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖ ਸਕੋਗੇ ਅਤੇ ਜੇਕਰ ਰੱਬ ਨਾ ਕਰੇ ਪ੍ਰੀਤਮ ਕੌਰ ਨਾ ਵੀ ਮਿਲੀ ਤਾਂ ਤੁਸੀਂ ਉਸ ਨੂੰ ਭੁਲ ਜਾਉਗੇ