ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੧)

ਬਣ ਗਈ ਸੀ ਪਰ ਅਜੇ ਤਕ ਕੋਈ ਖਾਸ ਜਾਇਦਾਦ ਉਸ ਦੇ ਹੱਥ ਨਹੀਂ ਆਈ ਸੀ ਅਤੇ ਗੁਰਦੇਈ ਦਾ ਦਿਲ ਵੀ ਏਸ ਵੇਲੇ ਰੁਪੈ ਦਾ ਲੋਭੀ ਨਹੀਂ ਸੀ, ਜੇ ਅਜਿਹਾ ਹੁੰਦਾ ਵੀ ਤਾਂ ਵੀ ਸੁਰੱਸਤੀ ਪਾਸੋਂ ਲਿਆ ਹੋਇਆ ਰੁਪਿਆ ਉਸ ਨੂੰ ਜ਼ਹਿਰ ਪਰਤੀਤ ਹੁੰਦਾ। ਗੁਰਦੇਈ ਆਪਣੇ ਜੋਸ਼ ਉੱਤੇ ਤਾਂ ਫਤਹਿ ਪਾ ਸਕਦੀ ਸੀ ਪਰ ਅਰਜਨ ਸਿੰਘ ਦੇ ਦਿਲ ਵਿੱਚ ਸੁਰੱਸਤੀ ਦੇ ਪ੍ਰੇਮ ਦਾ ਵਾਸਾ ਉਸ ਪਾਸੋਂ ਸਹਾਰਿਆ ਨਹੀਂ ਜਾਂਦਾ ਸੀ। ਏਸ ਲਈ ਜਦ ਉਸ ਨੇ ਸੁਣਿਆ ਕਿ ਸੁੰਦਰ ਸਿੰਘ ਸਫ਼ਰ ਨੂੰ ਚਲਿਆ ਹੈ ਅਤੇ ਹੁਣ ਸੁਰੱਸਤੀ ਘਰ ਵਿੱਚ ਇਕੱਲੀ ਰਹੇਗੀ ਤਾਂ ਉਹ ਬਹੁਤ ਘਬਰਾਈ ਤਾਕਿ ਅਰਜਨ ਸਿੰਘ ਨੂੰ ਕਿਤੇ ਆਪਣੀ ਚਾਹ ਪੂਰੀ ਕਰਨ ਦਾ ਅਵਸਰ ਨਾ ਮਿਲ ਜਾਏ। ਏਸ ਲਈ ਉਹ ਸੁਰੱਸਤੀ ਦੇ ਪਾਸ ਹੀ ਰਹਿਣ ਲਗ ਪਈ ਤਾਂ ਜੋ ਜੇ ਕਰ ਅਰਜਨ ਸਿੰਘ ਸੁਰੱਸਤੀ ਨੂੰ ਆਪਣੇ ਫੰਦੇ ਵਿਚ ਫਸਾਉਣ ਦਾ ਯਤਨ ਕਰੇ ਤਾਂ ਏਹ ਉਸ ਨੂੰ ਨਿਰਾਸ ਰੱਖਣ ਦਾ ਉਪਾ ਕਰੇ। ਗਲ ਕੀ ਗੁਰਦੇਈ ਸੁਰੱਸਤੀ ਦੀ ਰਖਵਾਲੀ ਸੀ ਪਰ ਇਸ ਵਿਚ ਉਸ ਦੀ ਆਪਣੀ ਗਰਜ਼ ਸੀ, ਉਹ ਸੁਰੱਸਤੀ ਨਾਲ ਅਪ੍ਰਸੰਨ ਸੀ, ਈਰਖਾ ਨੇ ਉਹਦੇ ਦਿਲ ਵਿੱਚ ਸੁਰੱਸਤੀ ਵਲੋਂ ਘ੍ਰਿਣਾ ਪੈਦਾ ਕਰ ਦਿਤੀ ਸੀ ਅਤੇ ਉਹ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਸੁਰੱਸਤੀ ਮਰ ਜਾਏ, ਪਰ ਅਰਜਨ ਸਿੰਘ ਦੇ ਹੱਥ ਨਾ ਆਵੇ। ਏਸ ਤਰ੍ਹਾਂ ਗੁਰਦੇਈ ਸੁਰੱਸਤੀ ਲਈ ਦੁਖਾਂ ਦਾ ਕਾਰਨ ਹੋਣ ਲੱਗੀ, ਕਿਉਂਕਿ ਸੁਰੱਸਤੀ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਗੁਰਦੇਈ ਪਿਆਰ ਨਾਲ ਉਸ ਦੀ ਰਾਖੀ ਨਹੀਂ ਕਰਦੀ, ਸਗੋਂ ਕਈ ਵਾਰੀ ਕੁਵਚਨ ਵੀ ਬੋਲਦੀ ਹੈ। ਸੁਰੱਸਤੀ ਬੜੀ ਸ਼ਾਂਤ ਚਿਤ ਸੀ ਏਸ ਲਈ ਉਹ ਗੁਰਦੇਈ ਨੂੰ ਕੁਝ ਨਹੀਂ