(੧੪੨)
ਆਖਦੀ ਸੀ ਪਰ ਗੁਰਦੇਈ ਜੋਸ਼ ਨਾਲ ਭਰੀ ਹੋਈ ਸੀ, ਏਸ ਲਈ ਸੁਰੱਸਤੀ ਭਾਵੇਂ ਮਾਲਕਿਆਣੀ ਸੀ ਪਰ ਕਈ ਵਾਰੀ ਗੁਰਦੇਈ ਪਾਸੋਂ ਅਜੇਹੀ ਦਬ ਜਾਂਦੀ ਸੀ, ਜਿਸ ਤਰ੍ਹਾਂ ਕਿ ਉਹ ਨੌਕਰਾਣੀ ਹੈ। ਕਈ ਵਾਰੀ ਘਰ ਦੀਆਂ ਤਰੀਮਤਾਂ ਗੁਰਦੇਈ ਨੂੰ ਅਜੇਹੀ ਬਦਕਲਾਮੀ ਤੋਂ ਮਨਾ ਕਰਦੀਆਂ ਪਰ ਉਹ ਸਭ ਨੂੰ ਚੁਪ ਕਰਾ ਦੇਂਦੀ। ਇਕ ਦਿਨ ਸੁੰਦਰ ਸਿੰਘ ਦੇ ਨਾਇਬ ਏਜੰਟ ਨੇ ਗੁਰਦੇਈ ਦਾ ਹਾਲ ਸੁਣ ਕੇ ਉਸ ਨੂੰ ਕਿਹਾ "ਚਲੀ ਜਾਹ, ਮੈਂ ਤੈਨੂੰ ਮਕੂਫ ਕੀਤਾ" ਗੁਰਦੇਈ ਨੇ ਗੁਸੇ ਨਾਲ ਭਰ ਕੇ ਕਿਹਾ "ਤੂੰ ਕੌਣ ਹੈਂ ਮੈਨੂੰ ਮਕੂਫ ਕਰਨ ਵਾਲਾ! ਮੈਨੂੰ ਏਥੇ ਮੇਰੇ ਮਾਲਕ ਨੇ ਨੌਕਰ ਰੱਖਿਆ ਹੈ ਅਤੇ ਉਸ ਦੇ ਹੁਕਮ ਬਿਨਾਂ ਮੈਂ ਨਹੀਂ ਜਾ ਸਕਦੀ। ਤੂੰ ਮੈਨੂੰ ਮਕੂਫ ਕਰਨ ਦਾ ਉੱਨਾ ਹੀ ਅਖਤਿਆਰ ਰੱਖਦਾ ਹੈਂ ਜਿੰਨਾ ਕਿ ਮੈਂ ਤੈਨੂੰ ਮਕੂਫ ਕਰਨ ਦਾ ਅਧਿਕਾਰ ਰੱਖਦੀ ਹਾਂ" ਬੱਸ ਫੇਰ ਕੀ ਸੀ, ਉਹ ਵਿਚਾਰਾ ਵੀ ਆਪਣੀ ਇੱਜ਼ਤ ਸੰਭਾਲ ਕੇ ਚੁਪ ਕਰ ਰਿਹਾ।
ਇੱਕ ਦਿਨ ਗੁਰਦੇਈ ਰਾਤ ਵੇਲੇ ਜ਼ਨਾਨੇ ਮਹਿਲ ਦੇ ਪਾਸ ਬਗੀਚੇ ਵਿੱਚ ਬਾਰਾਂਦਰੀ ਦੇ ਅੰਦਰ ਲੇਟੀ ਹੋਈ ਸੀ ਜਿਥੇ ਕਿ ਉਹ ਸੁੰਦਰ ਸਿੰਘ ਦੇ ਜਾਣ ਮਗਰੋਂ ਰਿਹਾ ਕਰਦੀ ਸੀ। ਰਾਤ ਪਹਿਰ ਕੁ ਜਾ ਚੁਕੀ ਸੀ ਅਤੇ ਚੌਧਵੀਂ ਰਾਤ ਦਾ ਚੰਦਰਮਾਂ ਠੰਡੀ ਅਤੇ ਅੱਖਾਂ ਨੂੰ ਤਰਾਉਤ ਬਖਸ਼ਣ ਵਾਲੀ ਚਾਨਣੀ ਚਹੁ ਪਾਸੀਂ ਫੈਲਾ ਰਿਹਾ ਸੀ। ਹਵਾ ਫੁਲਾਂ ਦੀ ਸੁਗੰਧੀ ਨਾਲ ਸੁਗੰਧਤ ਹੋ ਰਹੀ ਸੀ। ਗੁਰਦੇਈ ਵੀ ਏਸ ਸੁਗੰਧਤ ਹਵਾ ਅਤੇ ਛਟਕੀ ਹੋਈ ਚਾਨਣੀ ਦੇ ਆਨੰਦ ਵਿੱਚ ਮਸਤ ਸੀ ਕਿ ਸਾਹਮਣੇ ਪਾਸਿਉਂ ਉਸ ਨੂੰ ਕਿਸੇ ਆਦਮੀ ਦੀ ਸੂਰਤ ਨਜ਼ਰ ਆਈ ਅਤੇ