ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/139

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੧੪੫)

ਕਾਂਡ-੨੩

ਵਰਖਾ ਰੁੱਤ ਦੇ ਦਿਨ ਹਨ ਮੀਂਹ ਬੜੇ ਜ਼ੋਰ ਨਾਲ ਵੱਸ ਰਿਹਾ ਹੈ ਲਾਹੌਰੋਂ ਅੰਮ੍ਰਿਤਸਰ ਆਉਣ ਵਾਲੀ ਸੜਕ ਤੇ ਇਸ ਵੇਲੇ ਇਕ ਆਦਮੀ ਜਾ ਰਿਹਾ ਹੈ ਉਸ ਦੀ ਪੁਸ਼ਾਕ ਬ੍ਰਹਮਚਾਰੀਆਂ ਵਰਗੀ ਹੈ ਕਪੜੇ ਪੀਲੇ ਅਤੇ ਗਲ ਵਿਚ ਮਾਲਾ ਹੈ ਮੱਥੇ ਉਤੇ ਤਿਲਕ ਅਤੇ ਸਿਰ ਦੇ ਵਾਲ ਸਫੈਦ ਹਨ ਇਕ ਹੱਥ ਵਿਚ ਪੱਤਿਆਂ ਦੀ ਛਤਰੀ ਅਤੇ ਦੂਜੇ ਹੱਥ ਵਿਚ ਗੜਵੀ ਹੈ। ਇਹ ਬ੍ਰਹਮਚਾਰੀ ਹੌਲੀ ਹੌਲੀ ਸੜਕ ਤੇ ਜਾ ਰਿਹਾ ਸੀ ਪੈਰ ਨੰਗੇ ਹੋਣ ਕਰ ਕੇ ਕਦੀ ਕੋਈ ਰੋੜਾ ਕੰਕਰ ਚੁਭ ਜਾਂਦਾ ਅਤੇ ਕਦੀ ਪੈਰ ਤਿਲਕ ਕੇ ਬ੍ਰਹਮਚਾਰੀ ਡਿਗਦਾ ਡਿਗਦਾ ਮਸਾਂ ਹੀ ਸੰਭਲਦਾ। ਅਚਾਨਕ ਇਸ ਦੇ ਕੰਨਾਂ ਵਿਚ ਇਕ ਮਧਮ ਅਵਾਜ਼ ਆਈ ਜਿਸ ਦੇ ਵਿਚੋਂ ਕੇਵਲ 'ਗੁਰੂ' ਪਦ ਹੀ ਬ੍ਰਹਮਚਾਰੀ ਦੀ ਸਮਝ ਵਿਚ ਆਇਆ। ਤਰਸਵਾਨ ਬ੍ਰਹਮਚਾਰੀ ਸਾਧੂ ਖਲੋ ਗਿਆ ਅਤੇ ਬਿਜਲੀ ਦੀ ਚਮਕ ਵਿਚ ਉਸ ਨੂੰ ਇਕ ਚੀਜ਼ ਸੜਕ ਦੇ ਖਬੇ ਪਾਸੇ ਪਈ ਹੋਈ ਨਜ਼ਰ ਆਈ। ਬ੍ਰਹਮਚਾਰੀ ਹੈਰਾਨ ਹੋਇਆ ਕਿ ਇਹ ਕੀ ਹੈ? ਏਨੇ ਨੂੰ ਫਿਰ ਬਿਜਲੀ ਚਮਕੀ ਅਤੇ ਓਹੋ ਚੀਜ਼ ਫੇਰ ਦਿਸੀ। ਹੁਣ ਬ੍ਰਹਮਚਾਰੀ ਨੇ ਅਵਾਜ਼ ਦਿਤੀ 'ਕੌਣ ਹੈ?' ਪਰ ਉੱਤਰ ਨਾ ਮਿਲਿਆ। ਲਾਚਾਰ ਸਾਧੂ ਵਿਚਾਰਾ ਆਪ ਉਥੇ ਪਹੁੰਚਾ ਅਤੇ ਹੱਥ ਨਾਲ ਟੋਹਣ ਲਗਾ ਅਚਾਨਕ ਉਸ ਦੇ ਹੱਥਾਂ ਵਿਚ ਵਾਲ ਆਏ ਅਤੇ ਉਹ ਘਬਰਾ ਕੇ ਬੋਲ ਉਠਿਆ 'ਹੇ ਈਸ਼ਵਰ! ਇਹ ਤਾਂ ਕੋਈ