ਪੰਨਾ:ਵਹੁਟੀਆਂ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮)


ਪਰਤਾਪ ਸਿੰਘ ਕੌਣ ਸੀ? ਇਸ ਦਾ ਪਤਾ ਅੱਗੇ ਜਾ ਕੇ ਲਗੇਗਾ। ਪਰ ਇਹ ਦੇ ਵਿਚ ਕੋਈ ਸੰਦੇਹ ਨਹੀਂ ਕਿ ਸੁੰਦਰ ਸਿੰਘ ਅਤੇ ਗੁਰਬਖਸ਼ ਕੌਰ ਨੇ ਪ੍ਰੀਤਮ ਕੌਰ ਦੀ ਸਲਾਹ ਨੂੰ ਬਹੁਤ ਪਸੰਦ ਕੀਤਾ ਅਤੇ ਇਹੋ ਸਲਾਹ ਪੱਕੀ ਹੋ ਗਈ ਕਿ ਸੁੰਦਰ ਸਿੰਘ ਵਾਪਸ ਜਾਵੇ ਤਾਂ ਸੁਰੱਸਤੀ ਨੂੰ ਨਾਲ ਹੀ ਲੈ ਜਾਵੇ। ਇਧਰ ਗੁਰਬਖਸ਼ ਕੌਰ ਨੇ ਵੀ ਵਿਆਹ ਲਈ ਕਪੜੇ ਬਣਾਉਣੇ ਅਰੰਭ ਕਰ ਦਿੱਤੇ। ਵਿਚਾਰੀਆਂ ਨੂੰ ਕੀ ਪਤਾ ਸੀ ਕਿ ਇਹੋ ਵਿਆਹ ਜਿਸ ਦੀ ਤਿਆਰੀ ਹੁਣ ਬੜੀਆਂ ਖੁਸ਼ੀਆਂ ਨਾਲ ਹੋ ਰਹੀ ਹੈ, ਕਿਸੇ ਦਿਨ ਅਤਿ ਦੁਖਦਾਈ ਸਿੱਟੇ ਦਾ ਕਾਰਨ ਹੋ ਜਾਵੇਗਾ।