ਪੰਨਾ:ਵਹੁਟੀਆਂ.pdf/140

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੪੬)

ਤਰੀਮਤ ਹੈ, ਛਤਰੀ ਤੇ ਗੜਵੀ ਜ਼ਮੀਨ ਉਤੇ ਰੱਖ ਕੇ ਉਸ ਨੇ ਬੇਸੁਰਤ ਇਸਤਰੀ ਨੂੰ ਬਾਹਵਾਂ ਤੇ ਚੁਕ ਲਿਆ ਅਤੇ ਸੜਕ ਨੂੰ ਛੱਡ ਕੇ ਨਾਲ ਦੇ ਪਿੰਡ ਵਲ ਤੁਰ ਪਿਆ। ਉਹ ਰਸਤੇ ਦਾ ਜਾਣੂ ਸੀ ਭਾਵੇਂ ਉਹਦਾ ਸਰੀਰ ਕੋਈ ਬਹੁਤ ਤਕੜਾ ਨਹੀਂ ਸੀ ਪਰ ਦਿਲ ਤਕੜਾ ਹੋਣ ਕਰਕੇ ਉਸ ਪਾਸੋਂ ਇਹ ਭਾਰ ਚੁਕਿਆ ਅਤੇ ਦੋ ਤਿੰਨ ਮੀਲ ਤਕ ਲਿਜਾਇਆ ਗਿਆ। ਹੁਣ ਉਸ ਨੂੰ ਬਿਜਲੀ ਦੇ ਚਾਨਣ ਵਿਚ ਇਕ ਕੁਲੀ ਜੇਹੀ ਨਜ਼ਰ ਆਈ ਸਾਧੂ ਨੇ ਕੁਲੀ ਦੇ ਅਗੇ ਆ ਕੇ ਆਵਾਜ਼ ਦਿਤੀ 'ਬੇਟੀ ਗੁਲਾਬੋ! ਬੂਹਾ ਖੋਲ੍ਹ!' ਅੰਦਰੋਂ ਇਕ ਜ਼ਨਾਨੀ ਦੀ ਅਵਾਜ਼ ਆਈ 'ਕੌਣ ਹੈ? ਕੀ ਇਹ ਸੰਤ ਜੀ ਦੀ ਅਵਾਜ਼ ਤਾਂ ਨਹੀਂ?' ਸਾਧੂ ਨੇ ਉਤਰ ਦਿਤਾ 'ਹਾਂ ਬੇਟੀ! ਮੈਂ ਹੀ ਹਾਂ, ਛੇਤੀ ਬੂਹਾ ਖੋਲ੍ਹ ਮੈਂ ਬੜੇ ਦੁਖ ਵਿਚ ਹਾਂ' ਗੁਲਾਬੋ ਨੇ ਬੂਹਾ ਖੋਲ੍ਹਿਆ ਅਤੇ ਸਾਧੂ ਮਹਾਤਮਾ ਨੇ ਆਪਣਾ ਭਾਰ ਲਾਹ ਕੇ ਜ਼ਮੀਨ ਤੇ ਰਖ ਦਿਤਾ ਤੇ ਆਪ ਸਾਹ ਲੈਣ ਬੈਠ ਗਿਆ ਕੁਝ ਪਲਾਂ ਦੇ ਮਗਰੋਂ ਦੀਵੇ ਨਾਲ ਦੋਵੇਂ ਜਣੇ ਉਸ ਲੋਥ ਨੂੰ ਦੇਖਣ ਲਗੇ ਇਹ ਲੋਥ ਵਾਲੀ ਇਸਤਰੀ ਬੁਢੀ ਤਾਂ ਨਹੀਂ ਸੀ ਪਰ ਸਰੀਰ ਦੀ ਕਮਜ਼ੋਰੀ ਕਰਕੇ ਓਸ ਦੀ ਉਮਰ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ ਸੀ ਸ਼ਇਦ ਉਹ ਕਿਸੇ ਜ਼ਮਾਨੇ ਵਿਚ ਸੁੰਦਰ ਹੋਵੇ ਪਰ ਏਸ ਵੇਲੇ ਕਮਜ਼ੋਰੀ ਨੇ ਓਸ ਨੂੰ ਬਦ ਸ਼ਕਲ ਬਣਾਇਆ ਹੋਇਆ ਸੀ ਉਸ ਦੇ ਕਪੜਿਆਂ ਵਿਚੋਂ ਪਾਣੀ ਵਗ ਰਿਹਾ ਸੀ ਅਤੇ ਓਹ ਕਈ ਥਾਵਾਂ ਤੋਂ ਪਾਟੇ ਹੋਏ ਵੀ ਸਨ।

ਗੁਲਾਬੋ-ਇਹ ਕੌਣ ਹੈ ਤੇ ਤੁਸੀ ਇਸ ਨੂੰ ਕਿਥੋਂ ਲਿਆਏ ਹੋ?

ਸਾਧੂ-ਇਹਦੀ ਹਾਲਤ ਮਰਨ ਹਾਕੀ ਹੈ ਪਰ ਜੇ ਅਸਾਂ