ਪੰਨਾ:ਵਹੁਟੀਆਂ.pdf/141

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੪੭)

ਇਹਦੇ ਸਰੀਰ ਨੂੰ ਗਰਮੀ ਪੁਚਾਈਏ ਤਾਂ ਸ਼ਾਇਦ ਬਚ ਜਾਏ ਜਿਸ ਤਰ੍ਹਾਂ ਮੈਂ ਕਹਿੰਦਾ ਹਾਂ ਛੇਤੀ ਕਰੋ।

ਸਾਧੂ ਦੀ ਆਗਿਆ ਅਨੁਸਾਰ ਗੁਲਾਬੋ ਨੇ ਓਸ ਇਸਤ੍ਰੀ ਦੇ ਗਿੱਲੇ ਕਪੜੇ ਲਾਹ ਕੇ ਸੁਕੇ ਕਪੜੇ ਪੁਆ ਦਿਤੇ ਤੇ ਵਾਲ ਵੀ ਨਚੋੜ ਦਿਤੇ ਫੇਰ ਅੱਗ ਬਾਲ ਕੇ ਉਸ ਨੂੰ ਸੇਕ ਪਚਾਉਣ ਲੱਗੀ।

ਸਾਧੂ-ਸ਼ਾਇਦ ਇਹ ਭੁਖੀ ਵੀ ਹੋਵੇਗੀ ਜੇ ਦੁਧ ਹੋਵੇ ਤਾਂ ਇਹਦੇ ਮੂੰਹ ਵਿਚ ਪਾਓ।
ਗੁਲਾਬੋ ਦੇ ਘਰ ਵਿਚ ਗਊ ਸੀ ਜਿਸ ਕਰਕੇ ਕੁਝ ਨਾ ਕੁਝ ਦੁਧ ਉਸ ਦੇ ਪਾਸ ਹਰ ਵੇਲੇ ਰਹਿੰਦਾ ਸੀ ਉਸ ਨੇ ਥੋੜਾ ਥੋੜਾ ਦੁਧ ਉਸ ਦੇ ਮੂੰਹ ਵਿਚ ਚੋਣਾ ਅਰੰਭ ਕੀਤਾ ਕੁਝ ਚਿਰ ਪਿਛੋਂ ਇਸਤਰੀ ਨੇ ਅੱਖਾਂ ਖੋਲ੍ਹ ਦਿਤੀਆਂ।
ਗੁਲਾਬੋ-ਮਾਈ! ਤੂੰ ਕਿਥੋਂ ਆਈ ਹੈਂ ਤੇ ਕੌਣ ਹੈਂ?
ਇਸਤਰੀ-(ਹੋਸ਼ ਵਿਚ ਆਕੇ ਤੇ ਹੈਰਾਨ ਹੋਕੇ) ਮੈਂ ਕਿਥੇ ਹਾਂ?
ਸਾਧੂ-ਮਾਈ! ਘਬਰਾ ਨਾ ਮੈਂ ਤੈਨੂੰ ਸੜਕ ਦੇ ਕੰਢੇ ਤੇ ਬੇਹੋਸ਼ ਦੇਖ ਕੇ ਲੈ ਆਇਆ ਸੀ ਤੇ ਕਿਥੇ ਜਾ ਰਹੀ ਸੈਂ?
ਇਸਤ੍ਰੀ-ਬੜੀ ਦੂਰ।
ਗੁਲਾਬੋ-ਤੇਰੇ ਮਾਂ ਪਿਓ ਕਿਥੇ ਰਹਿੰਦੇ ਹਨ? ਕੀ ਤੇਰਾ ਪਤੀ ਜੀਉਂਦਾ ਹੈ?
ਇਹ ਸੁਣ ਕੇ ਉਸ ਤੀਵੀਂ ਦੇ ਚਿਹਰੇ ਉਤੇ ਕਾਲਕਾ ਆ ਗਈ ਅਤੇ ਅੱਖਾਂ ਅਗੇ ਹਨੇਰਾ ਛਾ ਗਿਆ। ਗੁਲਾਬੋ ਇਹ ਦਸ਼ਾ ਵੇਖ ਕੇ ਘਬਰਾ ਗਈ।
ਸਾਧੂ-ਮਾਈ! ਅਸੀਂ ਤੈਨੂੰ ਤੇਰਾ ਕੀ ਨਾਂ ਲੈਕੇਬੁਲਾਈਏ
ਇਸਤ੍ਰੀ-ਮੇਰਾ ਨਾਮ 'ਪ੍ਰੀਤਮ ਕੌਰ' ਹੈ।