ਪੰਨਾ:ਵਹੁਟੀਆਂ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੮)

ਕਾਂਡ ੨੪

ਵੇਖਣ ਨੂੰ ਪ੍ਰੀਤਮ ਕੌਰ ਦੇ ਜੀਵਨ ਦੀ ਕੋਈ ਆਸ ਨਹੀਂ ਸੀ ਪਰ ਸਾਧੂ ਨੇ ਹੀਲਾ ਕਰਨਾ ਆਪਣਾ ਫ਼ਰਜ਼ ਸਮਝਕੇ ਪਿੰਡ ਵਿਚੋਂ ਇਕ ਲਾਇਕ ਹਕੀਮ ਸਦ ਲਿਆਂਦਾ। ਏਸ ਹਕੀਮ ਦਾ ਨਾਮ ਰਾਮ ਕਿਸ਼ਨ ਸੀ ਅਤੇ ਇਹੋ ਹੀ ਇਸ ਪਿੰਡ ਦਾ ਇਕਲੋਤਾ ਹਕੀਮ ਸੀ ਜਦ ਉਸ ਨੇ ਆ ਕੇ ਪ੍ਰੀਤਮ ਕੋਰ ਨੂੰ ਵੇਖਿਆ ਤਾਂ ਕਿਹਾ ਕਿ ਏਸ ਨੂੰ ਸਿਲ ਦੀ ਬੀਮਾਰੀ ਹੈ। ਬੀਮਾਰੀ ਡਰੌਣੀ ਤਾਂ ਹੈ ਪਰ ਸ਼ੈਦ ਬਚ ਜਾਏ। ਉਸ ਨੇ ਪ੍ਰੀਤਮ ਕੌਰ ਨੂੰ ਦਵਾ ਪਿਆਈ ਅਤੇ ਫੀਸ ਦਾ ਕੋਈ ਖਿਆਲ ਨਾ ਕੀਤਾ ਕਿਉਂਕਿ ਉਸ ਨੂੰ ਪ੍ਰਤੱਖ ਦਿਸ ਰਿਹਾ ਸੀ ਕਿ ਰੋਗਣ ਇਕ ਗਰੀਬ ਤੇ ਕੰਗਾਲ ਇਸਤ੍ਰੀ ਹੈ। ਜਦੋਂ ਹਕੀਮ ਚਲਿਆ ਗਿਆ ਤਾਂ ਸਾਧੂ ਨੇ ਗੁਲਾਬੋ ਨੂੰ ਕਿਸੇ ਕੰਮ ਬਾਹਰ ਭੇਜ ਦਿਤਾ ਅਤੇ ਆਪ ਪ੍ਰੀਤਮ ਕੌਰ ਨਾਲ ਗਲਾਂ ਕਰਨ ਲਗ ਪਿਆ।

ਪ੍ਰੀਤਮ ਕੌਰ-ਮਹਾਰਾਜ! ਆਪ ਨੇ ਮੈਨੂੰ ਬਚਾਉਣ ਵਿਚ ਕਿਉਂ ਇੰਨੀ ਖੇਚਲ ਕੀਤੀ? ਮੈਨੂੰ ਤਾਂ ਜੀਉਣ ਦੀ ਕੋਈ ਲੋੜ ਨਹੀਂ ਸੀ।

ਸਾਧੂ-ਮੈਂ ਕਿਹੜਾ ਦੁਖ ਸਿਹਾ ਹੈ। ਇਹ ਤਾਂ ਮੇਰਾ ਕੰਮ ਹੀ ਹੈ ਮੇਰਾ ਪੇਸ਼ਾ ਇਹ ਹੈ ਕਿ ਦੁਖੀਆਂ ਦੀ ਸਹਾਇਤਾ ਕਰਾਂ ਜੇ ਤੂੰ ਮੈਨੂੰ ਨਾ ਮਿਲਦੀ ਤਾਂ ਮੈਂ ਕਿਸੇ ਹੋਰ ਦੁਖੀਏ ਦੀ ਸਹਾਇਤਾ ਕਰਦਾ ਤੇ ਉਸ ਦੀ ਸੇਵਾ ਵਿਚ ਲਗ ਜਾਂਦਾ।

ਪ੍ਰੀਤਮ ਕੌਰ-ਤਾਂ ਫੇਰ ਮੈਨੂੰ ਛਡ ਦਿਓ ਅਤੇ ਕਿਸੇ ਹੋਰ