( ੧੪੯)
ਦੁਖੀਏ ਦੀ ਦਾਰੀ ਕਰੋ ਤੁਸੀਂ ਦੂਜਿਆਂ ਦੀ ਸਹਾਇਤਾ ਕਰ ਸਕਦੇ ਹੋ ਪਰ ਮੇਰੀ ਨਹੀਂ।
ਸਾਧੂ-ਕਿਉਂ?
ਪ੍ਰੀਤਮ ਕੌਰ-ਮੈਨੂੰ ਅਰੋਗ ਕਰ ਦੇਣਾ ਹੀ ਮੇਰੀ ਸਹਾਇਤਾ ਕਰਨਾ ਨਹੀਂ ਮੈਨੂੰ ਕੇਵਲ ਮੌਤ ਆਰਾਮ ਦੇ ਸਕਦੀ ਹੈ। ਰਾਤੀਂ ਜਦ ਮੈਂ ਸੜਕਦੇ ਕੰਢੇ ਡਿੱਗੀ ਤਾਂ ਮੈਨੂੰ ਆਸ ਸੀ ਕਿ ਹੁਣ ਮੈਂ ਮਰ ਜਾਵਾਂਗੀ। ਤੁਸੀਂ ਮੈਨੂੰ ਕਿਉਂ ਬਚਾਇਆ।
ਸਾਧੂ-ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਤੂੰ ਅਜੇਹੀ ਦੁਖੀਆ ਹੈਂ ਪਰ ਭਾਵੇਂ ਦੁਖ ਕੇਹੇ ਹੀ ਨਾ ਸਹਾਰੇ ਜਾਣ ਵਾਲੇ ਹੋਣ ਪਰ ਆਤਮ-ਘਾਤ ਕਰਨਾ ਮਹਾਂ ਪਾਪ ਹੈ ਆਤਮ-ਘਾਤ ਕਰਨਾ ਖੂਨ ਕਰ ਦੇਣ ਦੇ ਬਰਾਬਰ ਹੁੰਦਾ ਹੈ।
ਪ੍ਰੀਤਮ ਕੌਰ-ਮੈਂ ਆਤਮਘਾਤ ਕਰਨ ਦਾ ਯਤਨ ਤਾਂ ਨਹੀਂ ਕੀਤਾ ਮੌਤ ਆਪੇ ਹੀ ਮੇਰੇ ਤਕ ਆ ਪਹੁੰਚੀ ਸੀ ਅਤੇ ਮੈਨੂੰ ਉਮੀਦ ਸੀ ਕਿ ਮੈਂ ਮਰ ਜਾਵਾਂਗੀ ਪਰ ਮਰਨ ਵਿਚ ਵੀ ਮੈਨੂੰ ਕੋਈ ਖੁਸ਼ੀ ਮਲੂਮ ਨਹੀਂ ਹੁੰਦੀ। (ਅਥਰੂ ਨਿਕਲ ਪਏ)।
ਸਾਧੂ-ਇਹ ਕੀ ਗਲ ਹੈ? ਮਰਨ ਦਾ ਨਾਂ ਲੈ ਕੇ ਤੂੰ ਰੋਣ ਲਗ ਪਈ ਹੈਂਂ? ਮਾਈ ਤੂੰ ਮੈਨੂੰ ਅਪਣਾ ਪੁਤਰ ਸਮਝ ਅਤੇ ਆਪਣੀ ਚਾਹ ਮੇਰੇ ਤੇ ਪ੍ਰਗਟ ਕਰ ਦੇ ਤੇਰੇ ਦੁਖ ਦਾ ਕੋਈ ਦਾਰੂ ਹੈ ਤਾਂ ਮੈਨੂੰ ਦੱਸ ਮੈਂ ਦੁਖ ਨੂੰ ਦੂਰ ਕਰਨ ਦਾ ਯਤਨ ਕਰਾਂ। ਇਸ ਲਈ ਮੈਂ ਗੁਲਾਬੋ ਨੂੰ ਬਾਹਰ ਭੇਜ ਦਿਤਾ ਹੈ ਤਾ ਕਿ ਤੂੰ ਬੇਖੌਫ ਆਪਣੀ ਚਾਹ ਮੇਰੇ ਅੱਗੇ ਪ੍ਰਗਟ ਕਰ ਦੋਵੇਂ। ਤੇਰੀ ਗੱਲ ਬਾਤ ਤੋਂ ਪਤਾ ਲੱਗਦਾ ਹੈ ਕਿ ਤੂੰ ਕਿਸੇ ਪਤਵੰਤੇ ਘਰਾਣੇ ਦੀ ਤੀਵੀਂ ਹੈ ਅਤੇ ਇਸ ਵੇਲੇ ਤੂੰ ਬੜੇ ਦੁਖਾਂ