(੧੫੨)
ਮੰਗਦੀ ਹਾਂ ਕਿ ਮਰਨ ਤੋਂ ਪਹਿਲਾਂ ਆਪਣੇ ਪ੍ਰਾਣ ਪਿਆਰੇ ਨੂੰ ਇਕ ਵਾਰੀ ਵੇਖ ਲਵਾਂ।'
ਇਹ ਚਿੱਠੀ ਸੁੰਦਰ ਸਿੰਘ ਨੂੰ ਵੇਲੇ ਸਿਰ ਨਾ ਮਿਲੀ, ਓਹ ਚਿੱਠੀ ਦੇ ਪਹੁੰਚਣ ਤੋਂ ਬਹੁਤ ਦਿਨ ਪਹਿਲਾਂ ਬਾਹਰ ਨਿਕਲ ਗਿਆ ਹੋਇਆ ਸੀ। ਚਿੱਠੀ ਰਸਾਨ ਨੇ ਚਿੱਠੀ ਹੋਰ ਚਿੱਠੀਆਂ ਦੇ ਨਾਲ ਹੀ ਏਜੰਟ ਨੂੰ ਦੇ ਦਿੱਤੀ ਏਜੰਟ ਨੂੰ ਸੁੰਦਰ ਸਿੰਘ ਕਹਿ ਗਿਆ ਸੀ ਕਿ ਮੈਂ ਜਿਸ ਥਾਂ ਤੇ ਠਹਿਰਿਆ ਕਰਾਂਗਾ ਉਥੋਂ ਪਤਾ ਭੇਜਿਆ ਕਰਾਂਗਾ, ਮੇਰੀਆਂ ਚਿੱਠੀਆਂ ਓਸ ਪਤੇ ਤੇ ਭੇਜ ਦਿਆ ਕਰਨੀਆਂ।"
ਸੁੰਦਰ ਸਿੰਘ ਫਿਰਦਾ ਫਰਾਉਂਦਾ ਸ੍ਰੀ ਅਨੰਦਪੁਰ ਸਾਹਿਬ ਪਹੁੰਚਾ, ਓਥੋਂ ਪਤਾ ਭੇਜਿਆ, ਮੁਖਤਾਰ ਨੇ ਸਾਰੀਆਂ ਚਿਠੀਆਂ ਓਥੇ ਹੀ ਭੇਜ ਦਿੱਤੀਆਂ, ਜਦ ਸੰਦਰ ਸਿੰਘ ਨੇ ਸ਼ਿਵ ਪ੍ਰਸ਼ਾਦ ਦਾ ਖਤ ਪੜ੍ਹਿਆ ਤਾਂ ਉਸ ਦਾ ਸਿਰ ਚਕਰਾ ਗਿਆ। ਉਸ ਨੇ ਉਸੇ ਵੇਲੇ ਨੌਕਰ ਨੂੰ ਤਿਆਰੀ ਦਾ ਹੁਕਮ ਦਿੱਤਾ ਅਤੇ ਆਪ ਸ੍ਰੀ ਤਖਤ ਸਾਹਿਬ ਜਾ ਕੇ ਅਰਦਾਸਾ ਸੁਧਾ ਕੇ ਸਤਿਗੁਰੂ ਅੱਗੇ ਮਨ ਬਾਂਛਤ ਫਲ ਦੀ ਪਰਾਪਤੀ ਲਈ ਬੇਨਤੀ ਕੀਤੀ। ਜਦ ਉਹ ਸ਼ਿਵ ਪ੍ਰਸ਼ਾਦ ਵੱਲ ਰਵਾਨਾ ਹੋਇਆ ਤਾਂ ਉਹ ਅੱਧਾ ਬੇਹੋਸ਼ ਸੀ। ਗਮਾਂ, ਫਿਕਰਾਂ, ਆਸਾਂ, ਉਮੈਦਾਂ ਅਤੇ ਨਿਰਾਸਤਾ ਨਾਲ ਉਸਦਾ ਮਨ ਭਿਰਆ ਹੋਇਆ ਸੀ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਾਧੂ ਦੀ ਚਿੱਠੀ ਬਹੁਤ ਚਿਰਕੀ ਮਿਲੀ ਹੈ।