ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੩)

ਕਾਂਡ-੨੫

ਜਿਸ ਵੇਲੇ ਪਹਿਰੇਦਾਰਾਂ ਨੇ ਅਰਜਨ ਸਿੰਘ ਨੂੰ ਲਾਠੀਆਂ ਮਾਰ ਮਾਰਕੇ ਨਸਾ ਦਿਤਾ, ਓਸ ਵੇਲੇ ਤਾਂ ਗੁਰਦੇਈ ਆਪਣੇ ਦਿਲ ਵਿਚ ਬੜੀ ਪ੍ਰਸੰਨ ਹੋਈ ਪਰ ਪਿਛੋਂ ਓਸਨੂੰ ਬੜਾ ਪਛਤਾਵਾ ਲਗਾ ਉਹ ਸੋਚਣ ਲੱਗੀ ਕਿ "ਮੈਂ ਏਹ ਚੰਗਾ ਕੰਮ ਨਹੀਂ ਕੀਤਾ ਕਿ ਉਸਨੂੰ ਬੇਇੱਜ਼ਤ ਕਰਵਾਇਆ, ਖ਼ਬਰੇ ਉਹ ਅਪਣੇ ਦਿਲ ਵਿਚ ਕਿੰਨਾ ਕੁ ਗੁਸੇ ਹੋਇਆ ਹੋਵੇਗਾ, ਹੁਣ ਉਸਦੇ ਦਿਲ ਵਿਚ ਮੇਰੇ ਵਾਸਤੇ ਬਿਲਕੁਲ ਥਾਂ ਨਹੀਂ ਰਹੀ ਹੋਵੇਗੀ। ਸ਼ੋਕ! ਮੇਰੀਆਂ ਸਾਰੀਆਂ ਆਸਾਂ ਉਮੈਦਾਂ ਮਿੱਟੀ ਵਿਚ ਰਲ ਗਈਆਂ।"

ਅਰਜਨ ਸਿੰਘ ਵੀ ਗੁਰਦੇਈ ਪਾਸੋਂ ਬਦਲਾ ਲੈਣ ਦੇ ਅਹਰ ਵਿਚ ਲਗਾ ਹੋਇਆ ਸੀ। ਬੜੀ ਸੋਚ ਵਿਚਾਰ ਪਿਛੋਂ ਓਸਨੇ ਗੁਰਦੇਈ ਨੂੰ ਸਦ ਘਲਿਆ। ਪਹਿਲਾਂ ਤਾਂ ਓਸਨੇ ਅਰਜਨ ਸਿੰਘ ਦੇ ਘਰ ਜਾਣ ਦਾ ਹੌਂਸਲਾ ਨਾ ਕੀਤਾ ਪਰ ਅਖੀਰ ਦੋ ਤਿੰਨ ਦਿਨ ਪਿਛੋਂ ਓਹ ਡਰਦੀ ਡਰਦੀ ਓਹਦੇ ਅੰਦਰ ਜਾ ਵੜੀ ਅਰਜਨ ਸਿੰਘ ਨੇ ਕਿਸੇ ਤਰ੍ਹਾਂ ਦਾ ਗੁਸਾ ਜਾਂ ਸ਼ੋਕ ਪ੍ਰਗਟ ਨਾ ਕੀਤਾ ਸਗੋਂ ਖੁਸ਼ੀ ਦੀਆਂ ਗੱਲਾਂ ਨਾਲ ਓਸਦਾ ਦਿਲ ਲੁਭਾਉਣ ਲੱਗ ਅਤੇ ਜਿਸ ਤਰ੍ਹਾਂ ਮਕੜੀ ਮੱਖੀਆਂ ਲਈ ਜਾਲਾ ਤਣਦੀ ਹੈ ਇਸ ਤਰ੍ਹਾਂ ਅਰਜਨ ਸਿੰਘ ਨੇ ਗੁਰਦੇਈ ਨੂੰ ਫਸਾਉਣ ਲਈ ਜਾਲ ਵਿਛਾ ਦਿਤਾ। ਗੁਰਦੇਈ ਜੋ ਪਹਿਲੇ ਹੀ ਪ੍ਰੇਮ ਵਿਚ ਫਸੀ ਬੈਠੀ ਸੀ ਛੇਤੀ ਹੀ ਕਾਬੂ ਵਿਚ ਆ ਗਈ, ਓਸ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਉਤੇ ਫਿਸਲ ਗਈ ਅਤੇ ਦਿਲ ਵਿਚ ਆਖਣ ਲੱਗੀ 'ਇਹ ਸਚ ਮੁਚ ਮੇਰੇ ਨਾਲ ਪ੍ਰੇਮ ਕਰਦਾ