ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/148

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੧੫੪)

ਹੈ ਨਿਰਸੰਦੇਹ ਅਰਜਨ ਸਿੰਘ ਮੈਨੂੰ ਦਿਲੋਂ ਚਾਹੁੰਦਾ ਹੈ।'

ਗੁਰਦੇਈ ਭਾਵੇਂ ਬੜੀ ਚਲਾਕ ਸੀ ਪਰ ਇਸ ਵੇਲੇ ਉਸ ਦੀ ਚਲਾਕੀ ਨੇ ਕੋਈ ਕੰਮ ਨਾ ਦਿਤਾ ਅਤੇ ਕਾਮ ਦੇ ਵੇਗ ਨੇ ਉਸ ਨੂੰ ਆਪਣੇ ਹਾਣ ਲਾਭ ਵਲੋਂ ਉੱਕੀ ਹੀ ਅੰਨ੍ਹੀ ਕਰ ਦਿਤਾ। ਅਰਜਨ ਸਿੰਘ ਨੇ ਸ਼ਰਾਬ ਪੀ ਕੇ ਅਤੇ ਹਰ-ਮੋਨੀਅਮ ਫੜ ਕੇ ਗਾਉਣਾ ਅਰੰਭ ਕਰ ਦਿਤਾ। ਓਸ ਦੀ ਹਿਰਦੇ ਵੇਦਕ ਆਵਾਜ਼ ਨੇ ਗੁਰਦੇਈ ਦੇ ਦਿਲ ਨੂੰ ਹੋਰ ਵੀ ਫੱਟੜ ਕਰ ਦਿਤਾ ਅਤੇ ਉਸ ਦੀ ਰਹਿੰਦੀ ਖੂੰਹਦੀ ਹੋਸ਼ ਵੀ ਮਾਰੀ ਗਈ। ਉਸ ਦਾ ਦਿਲ ਬੇਚੈਨ ਹੋ ਗਿਆ ਅਤੇ ਅਰਜਨ ਸਿੰਘ ਦੇ ਪ੍ਰੇਮ ਨੇ ਚੰਗੀ ਤਰ੍ਹਾਂ ਓਸ ਨੂੰ ਵੱਸ ਵਿਚ ਕਰ ਲਿਆ। ਅਰਜਨ ਸਿੰਘ ਓਹਦੀਆਂ ਅੱਖਾਂ ਵਿਚ ਸਾਰੇ ਸੰਸਾਰ ਦੇ ਮਨੁੱਖਾਂ ਨਾਲੋਂ ਸੁੰਦਰ ਦਿਸਣ ਲਗ ਪਿਆ ਅਤੇ ਪਰੇਮ ਦਾ ਜੋਸ਼ ਅੱਥਰੂ ਬਣ ਕੇ ਓਹਦੀਆਂ ਅੱਖਾਂ ਵਿਚੋਂ ਵਗਣ ਲਗ ਗਿਆ। ਅਰਜਨ ਸਿੰਘ ਨੇ ਹਰਮੋਨੀਅਮ ਛਡ ਕੇ ਗੁਰਦੇਈ ਦੇ ਅੱਥਰੂ ਆਪਣੇ ਹਥੀਂ ਰੇਸ਼ਮੀ ਰੁਮਾਲ ਨਾਲ ਪੂੰਝੇ ਜਦੋਂ ਅਰਜਨ ਸਿੰਘ ਨੇ ਆਪਣਾ ਹੱਥ ਗੁਰਦੇਈ ਦੀਆਂ ਅੱਖਾਂ ਨੂੰ ਲਾਇਆ ਤਾਂ ਉਹ ਕੰਬ ਗਈ ਪਰ ਅਰਜਨ ਸਿੰਘ ਨੇ ਓਹਦੇ ਨਾਲ ਅਜਿਹੀਆਂ ਪਿਆਰ ਭਰੀਆਂ ਗਲਾਂ ਕੀਤੀਆਂ ਕਿ ਗੁਰਦੇਈ ਦਾ ਮੂੰਹ ਖੁਸ਼ੀ ਨਾਲ ਮੀਚਿਆ ਗਿਆ। ਜੇ ਇਸ ਵੇਲੇ ਗੁਰਦੇਈ ਦੀ ਅਕਲ ਦਾ ਥੋਹੜਾ ਜਿਹਾ ਹਿੱਸਾ ਵੀ ਠਿਕਾਣੇ ਹੁੰਦਾ ਤਾਂ ਉਹ ਇਸ ਘਿਰਣਾ ਯੋਗ ਖੁਸ਼ੀ ਨੂੰ ਲੱਤ ਮਾਰਕੇ ਨਿਕਲ ਜਾਂਦੀ ਅਤੇ ਆਪਣਾ ਸਤ ਧਰਮ ਬਚਾ ਲੈਂਦੀ।

ਅਰਜਨ ਸਿੰਘ ਅਸਲੀ ਪ੍ਰੇਮ ਦਾ ਨਾਮ ਵੀ ਨਹੀਂ