ਪੰਨਾ:ਵਹੁਟੀਆਂ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

(੧੫੫)

ਜਾਣਦਾ ਸੀ ਉਸ ਦਾ ਦਿਲ ਸਚੀ ਮੁਹੱਬਤ ਤੋਂ ਬਿਲਕੁਲ ਖਾਲੀ ਸੀ ਪਰ ਜ਼ਬਾਨੀ ਪਰੇਮ ਵਿੱਚ ਉਹ ਪੂਰਾ ਉਸਤਾਦ ਸੀ। ਇਸ ਵੇਲੇ ਓਸ ਦਾ ਮੰਤਰ ਚਲ ਗਿਆ। ਗੁਰਦੇਈ ਦਾ ਰੋਮ ਰੋਮ ਅਰਜਨ ਸਿੰਘ ਦੇ ਪਰੇਮ ਨਾਲ ਪੂਰਤ ਹੋ ਗਿਆ। ਓਸ ਦੇ ਲੂੰ ਖੜੇ ਹੋ ਗਏ ਰੋਮ ਰੋਮ ਵਿਚ ਪ੍ਰੇਮ ਧੱਸ ਗਿਆ ਅਤੇ ਅਰਜਨ ਸਿੰਘ ਨੇ ਇਕ ਵਾਰੀ ਫੇਰ ਗਾਉਣਾ ਅਰੰਭ ਕੀਤਾ। ਗੁਰਦੇਈ ਪ੍ਰੇਮ ਵਿਚ ਆ ਕੇ ਉਸ ਦੀ ਸੁਰ ਨਾਲ ਸੁਰ ਮਿਲਾਉਣ ਲਗ ਪਈ ਅੰਤ ਗੁਰਦੇਈ ਆਪਣੇ ਆਪ ਨੂੰ ਅਜਿਹਾ ਭੁਲ ਗਈ ਕਿ ਉਸ ਨੇ ਆਪਣੇ ਸਤ ਧਰਮ ਨੂੰ (ਉਸ ਸਤ ਧਰਮ ਨੂੰ ਜਿਸ ਨੂੰ ਕਿ ਉਹ ਚਿਰ ਕਾਲ ਤੋਂ ਬੜ ਤਕੜਾਈ ਨਾਲ ਬਚਾਈ ਆਉਂਦੀ ਸੀ) ਮਿਟੀ ਵਿਚ ਮਿਲਾ ਦਿੱਤਾ।

ਗੁਰਦੇਈ ਦਿਲ ਦੇ ਜੋਸ਼ ਨੂੰ ਦਬਾਉਣਾ ਚੰਗੀ ਤਰ੍ਹਾਂ ਜਾਣਦੀ ਸੀ ਪਰ ਇਸ ਵੇਲੇ ਉਸ ਨੇ ਅਜਿਹਾ ਕਰਨ ਦਾ ਯਤਨ ਹੀ ਨਾ ਕੀਤਾ ਅਤੇ ਜਿਸ ਤਰ੍ਹਾਂ ਦੀਵੇ ਉਤੇ ਪਰਵਾਨਾ ਡਿੱਗ ਪੈਂਦਾ ਹੈ ਇਸੇ ਤਰ੍ਹਾਂ ਉਹ ਵੀ ਇਸ ਨਰਕ ਵਿਚ ਜਾਣ ਬੁਝ ਕੇ ਡਿਗ ਪਈ। ਹੁਣ ਤਕ ਇਸ ਨੂੰ ਇਸ ਸ਼ੱਕ ਨੇ ਬਚਾਈ ਰਖਿਆ ਸੀ ਕਿ ਅਰਜਨ ਸਿੰਘ ਉਸ ਦੇ ਨਾਲ ਪਿਆਰ ਨਹੀਂ ਕਰਦਾ ਪਰ ਅਜ ਜਦ ਇਸ ਨੂੰ ਇਹ ਭਰੋਸਾ ਹੋ ਗਿਆ ਕਿ ਅਰਜਨ ਸਿੰਘ ਉਸ ਨੂੰ ਪਿਆਰ ਕਰਦਾ ਹੈ ਅਤੇ ਦਿਲੋਂ ਚਾਹੁੰਦਾ ਹੈ ਤਾਂ ਉਸ ਨੇ ਆਪਣੇ ਜੋਸ਼ ਨੂੰ ਦਬਾਉਣ ਦਾ ਕੋਈ ਯਤਨ ਨਾ ਕੀਤਾ ਅਤੇ ਇਸ ਲਈ ਉਸ ਨੂੰ 'ਜ਼ਹਿਰੀ ਬਿਰਛ' ਦਾ ਫਲ ਖਾਣਾ ਪਿਆ।