ਇਹ ਸਫ਼ਾ ਪ੍ਰਮਾਣਿਤ ਹੈ
(੧੫੭)
ਸੁੰਦਰ ਸਿੰਘ ਉਥੇ ਗਿਆ। ਰਾਮ ਕਿਸ਼ਨ ਹਕੀਮ ਨੇ ਉਠ ਕੇ ਆਦਰ ਦਿਤਾ। ਸੁੰਦਰ ਸਿੰਘ ਨੇ ਸ਼ਿਵ ਪ੍ਰਸ਼ਾਦ ਦਾ ਪਤਾ ਪੁਛਿਆ ਜਿਸ ਦੇ ਉਤਰ ਵਿਚ ਉਸ ਨੇ ਕਿਹਾ ਕਿ ਉਹ ਏਥੋਂ ਚਲਿਆ ਗਿਆ ਹੋਇਆ ਹੈ।
ਸੁੰਦਰ ਸਿੰਘ-(ਘਬਰਾ ਕੇ) ਉਹ ਕਿਥੇ ਚਲਿਆ ਗਿਆ?
ਰਾਮ ਕਿਸ਼ਨ-ਏਹ ਮੈਨੂੰ ਪਤਾ ਨਹੀਂ, ਓਹ ਇਕ ਥਾਂ ਨਹੀਂ ਰਹਿੰਦਾ।
ਸੁੰਦਰ ਸਿੰਘ-ਕੀ ਤੁਸੀਂ ਦਸ ਸਕਦੇ ਹੋ ਕਿ ਉਹ ਕਦੋਂ ਵਾਪਸ ਆਏਗਾ?
ਰਾਮ ਕਿਸ਼ਨ-ਮੈਨੂੰ ਵੀ ਉਸਦੇ ਨਾਲ ਕੁਝ ਕੰਮ ਸੀ ਪਰ ਮੈਨੂੰ ਆਪ ਪਤਾ ਨਹੀਂ ਲਗਦਾ ਕਿ ਉਹ ਕਿਥੇ ਗਿਆ ਤੇ ਕਦੋਂ ਵਾਪਸ ਆਵੇਗਾ।
ਸੁੰਦਰ ਸਿੰਘ-ਉਸ ਨੂੰ ਇਥੋਂ ਗਿਆਂ ਕਿੰਨਾ ਚਿਰ ਹੋਇਆ ਹੈ?
ਰਾਮ ਕਿਸ਼ਨ-ਇਕ ਮਹੀਨੇ ਦੇ ਲਗ ਭਗ ਹੋ ਗਿਆ ਹੈ।
ਸੁੰਦਰ ਸਿੰਘ -ਕੀ ਤੁਸੀਂ ਗੁਲਾਬੋ ਸਾਧਨੀ ਦਾ ਪਤਾ ਦੱਸ ਸਕਦੇ ਹੋ?
ਰਾਮ ਕਿਸ਼ਨ-ਗੁਲਾਬੋ ਦਾ ਮਕਾਨ ਸੜਕ ਦੇ ਕੰਢੇ ਤੇ ਸੀ ਪਰ ਹੁਣ ਉਹ ਸੜ ਕੇ ਸੁਆਹ ਹੋ ਚੁਕਾ ਹੈ।
ਸੁੰਦਰ ਸਿੰਘ-(ਨਿੰਮੀ ਅਵਾਜ਼ ਨਾਲ) ਅਤੇ ਗੁਲਾਬੋ ਕਿਥੇ ਹੈ?
ਰਾਮ ਕਿਸ਼ਨ-ਕਿਸੇ ਨੂੰ ਪਤਾ ਨਹੀਂ ਜਿਸ ਦਿਨ ਉਸ