ਪੰਨਾ:ਵਹੁਟੀਆਂ.pdf/152

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੮)

ਦੇ ਘਰ ਨੂੰ ਅੱਗ ਲਗੀ ਓਸੇ ਦਿਨ ਤੋਂ ਉਹ ਗੁੰਮ ਹੈ। ਕਈ ਕਹਿੰਦੇ ਹਨ ਕਿ ਉਸਨੇ ਆਪੇ ਹੀ ਅੱਗ ਲਾਈ ਸੀ।

ਸੁੰਦਰ ਸਿੰਘ-ਉਸਦੇ ਪਾਸ ਹੋਰ ਕੋਈ ਤੀਵੀਂ ਵੀ ਸੀ?

ਰਾਮ ਕਿਸ਼ਨ-ਕੋਈ ਹੋਰ ਤੀਵੀ ਨਹੀਂ ਸੀ, ਹਾਂ ਮਹੀਨੇ ਡੇਢ ਮਹੀਨੇ ਤੋਂ ਉਸਦੇ ਘਰ ਇਕ ਰੋਗੀ ਇਸਤਰੀ ਆ ਕੇ ਠਹਿਰੀ ਹੋਈ ਸੀ ਉਸ ਨੂੰ ਸ਼ਿਵ ਪ੍ਰਸ਼ਾਦ ਕਿਤੋਂ ਚੁਕ ਲਿਆਇਆ ਸੀ ਉਸ ਦਾ ਨਾਮ ਪ੍ਰੀਤਮ ਕੌਰ ਸੀ ਤੇ ਉਸ ਨੂੰ ਤਿਲੀ ਦਾ ਰੋਗ ਸੀ। ਮੈਂ ਉਸ ਦਾ ਇਲਾਜ ਕਰਦਾ ਰਿਹਾ ਅਤੇ ਉਹ ਬਿਲਕੁਲ ਅਰੋਗ ਹੋ ਗਈ ਸੀ, ਹੁਣ............(ਰੁਕ ਗਿਆ)।

ਸੁੰਦਰ ਸਿੰਘ-(ਅਤਿ ਘਬਰਾ ਕੇ) ਅਤੇ ਹੁਣ ਕੀ?

ਰਾਮ ਕਿਸ਼ਨ-ਗੁਲਾਬੋ ਦੇ ਘਰ ਦੇ ਨਾਲ ਹੀ ਉਹ ਵੀ ਸੜ ਕੇ ਮਰ ਗਈ।

ਸੁੰਦਰ ਸਿੰਘ ਇਹ ਸੁਣਦਿਆਂ ਹੀ ਗ਼ਸ਼ ਖਾ ਕੇ ਡਿੱਗ ਪਿਆ ਅਤੇ ਓਹਦੇ ਮੱਥੇ ਉਤੇ ਸੱਟ ਲਗ ਗਈ। ਹਕੀਮ ਘਬਰਾ ਕੇ ਓਹਦਾ ਇਲਾਜ ਕਰਨ ਲੱਗ ਪਿਆ।

ਜਦੋਂ ਸੰਧਿਆ ਵੇਲੇ ਸੁੰਦਰ ਸਿੰਘ ਬੱਘੀ ਵਿਚ ਬੈਠ ਕੇ ਅਟਾਰੀਉਂ ਲਾਹੌਰ ਨੂੰ ਤੁਰਿਆ ਤਾਂ ਦਿਲ ਵਿਚ ਕਹਿਣ ਲਗਾ 'ਹੁਣ ਮੈਂ ਸਭ ਕੁਝ ਗੁਆ ਬੈਠਾ ਹਾਂ ਹਾਇ! ਪ੍ਰੀਤਮ ਕੌਰ! ਤੇਰੇ ਨਾਲ ਮੇਰੀਆਂ ਸਾਰੀਆਂ ਖੁਸ਼ੀਆਂ ਅਤੇ ਉਮੰਗਾਂ ਵੀ ਲੋੜ ਗਈਆਂ।

ਪਰ ਹੈਂ! ਮੇਰੀਆਂ ਖੁਸ਼ੀਆਂ ਤਾਂ ਉਸੇ ਦਿਨ ਤੋਂ ਉਡ ਗਈਆਂ ਸਨ ਜਿਸ ਦਿਨ ਸੋਨੇ ਦੀ ਚਿੜੀ ਪ੍ਰੀਤਮ ਕੌਰ ਮੇਰੇ ਘਰ ਵਿਚੋਂ ਉਡ ਗਈ ਸੀ ਫੇਰ ਕੀ ਆਸ ਸੀ? ਹਾਂ, ਹਾਂ ਜਦ