(੧੫੯)
ਤਕ ਆਸ ਸੀ ਤਦ ਤਕ ਖੁਸ਼ੀ ਕੁਝ ਨਾ ਕੁਝ ਬਾਕੀ ਸੀ ਪਰ ਹੁਣ ਜਦ ਆਸ ਨਹੀਂ ਤਾਂ ਰਿਹਾ ਕੀ?
ਹੁਣ ਉਸ ਨੇ ਆਪਣੇ ਨਗਰ ਜਾਣ ਦਾ ਸੰਕਲਪ ਕੀਤਾ ਪਰ ਓਥੇ ਰਹਿਣ ਲਈ ਨਹੀਂ ਸਗੋਂ ਜਾਇਦਾਦ ਦਾ ਫੈਸਲਾ ਕਰਨ ਲਈ ਅਤੇ ਘਰ ਨੂੰ ਸਦਾ ਲਈ ਛੱਡ ਦੇਣ ਵਾਸਤੇ ਓਸ ਨੇ ਨੀਅਤ ਧਾਰੀ ਕਿ ਜ਼ਿਮੀਂਦਾਰੀ ਅਤੇ ਹੋਰ ਸਾਰੀ ਜਾਇਦਾਦ ਆਪਣੇ ਭਣੇਵੇ ਧਰਮ ਸਿੰਘ ਦੇ ਨਾਮ ਲਿਖ ਦੇਵੇ, ਜਿਸ ਲਈ ਕਿਸੇ ਵਕੀਲ ਪਾਸੋਂ ਸਲਾਹ ਲੈਣ ਦੀ ਲੋੜ ਸੀ। ਬਾਕੀ ਰਹ ਨਕਦੀ ਅਤੇ ਗਹਿਣਾ ਗੱਟਾ, ਸੋ ਉਸ ਨੇ ਸੋਚਿਆ ਕਿ ਸੁਰੱਸਤੀ ਸਣੇ ਇਹ ਸਭ ਕੁਝ ਗੁਰਬਖਸ਼ ਕੌਰ ਦੇ ਪਾਸ ਛੱਡ ਆਵਾਂਗਾ। ਉਸ ਨੇ ਸੋਚਿਆ ਕਿ ਕੁਝ ਰੁਪਿਆ ਆਪਣੇ ਖਰਚ ਲਈ ਸਰਕਾਰੀ ਖਜਾਨੇ ਵਿਚ ਜਮਾਂ ਕਰਾ ਦਿਆਂਗਾ ਅਤੇ ਜਗੀਰ ਦਾ ਕੁਲ ਹਿਸਾਬ ਕਿਤਾਬ ਗੁਰਦਿੱਤ ਸਿੰਘ ਦੇ ਸਪੁਰਦ ਕਰ ਦਿਆਂਗਾ, ਪਰ ਪ੍ਰੀਤਮ ਕੌਰ ਦੇ ਗਹਿਣੇ ਉਹ ਕਿਸੇ ਨੂੰ ਦੇਣੇ ਨਹੀਂ ਸੀ ਚਾਹੁੰਦਾ। ਉਸ ਨੇ ਧਾਰ ਲਿਆ ਸੀ ਕਿ ਏਹਨਾਂ ਗਹਿਣਿਆਂ ਨੂੰ ਸਦਾ ਆਪਣੇ ਪਾਸ ਰੱਖਾਂਗਾ ਅਤੇ ਮਰਨ ਵੇਲੇ ਏਹਨਾਂ ਨੂੰ ਦੇਖ ਕੇ ਮਰਾਂਗਾ। ਜਦ ਸਾਰਾ ਪ੍ਰਬੰਧ ਠੀਕ ਹੋ ਜਾਏਗਾ ਤਾਂ ਘਰ ਨੂੰ ਤਿਆਗ ਦਿਆਂਗਾ', ਫੇਰ ਉਥੇ ਜਾਵਾਂਗਾ ਜਿਥੇ ਪ੍ਰੀਤਮ ਕੌਰ ਦਾ ਸਰੀਰ ਸ਼ੜਿਆ ਸੀ ਅਤੇ ਉਥੋਂ ਨਗਰ ਨਗਰ ਬਨ ਬਨ ਫਿਰ ਕੇ ਜੀਵਨ ਦੇ ਬਾਕੀ ਦਿਨ ਪੂਰੇ ਕਰਾਂਗਾ।
ਸੁੰਦਰ ਸਿੰਘ ਦੇ ਅਜੇਹੇ ਖਿਆਲ ਸਨ ਜਦੋਂ ਉਹ ਬੱਘੀ ਵਿੱਚ ਬੈਠਾ ਲਾਹੌਰ ਨੂੰ ਜਾ ਰਿਹਾ ਸੀ, ਬੱਘੀ ਦੀਆਂ ਬਾਰੀਆਂ