ਪੰਨਾ:ਵਹੁਟੀਆਂ.pdf/155

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੬੧)

ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ। ਸੁੰਦਰ ਸਿੰਘ ਸੋਚਦਾ ਸੀ ਕਿ 'ਕੋਈ ਅਜਿਹਾ ਖੂਨੀ ਕੈਦੀ ਵੀ ਹੈ, ਜੋ ਮੇਰੇ ਨਾਲੋਂ ਵਧ ਦੁਖੀਆ ਹੋਵੇ? ਖੂਨੀਆਂ ਨੇ ਭਾਵੇਂ ਆਪਣੇ ਵੈਰੀਆਂ ਨੂੰ ਕਤਲ ਕੀਤਾ ਹੈ ਪਰ ਮੈਂ ਆਪਣੀ ਪ੍ਰਾਣ ਪਿਆਰੀ ਦਾ ਕਾਤਲ ਹਾਂ। ਜੇ ਮੈਂ ਆਪਣੇ ਮਨ ਨੂੰ ਜਿਤ ਸਕਦਾ ਤਾਂ ਮੇਰੀ ਪਿਆਰੀ ਪ੍ਰੀਤਮ ਕੌਰ ਕਿਉਂ ਅਜੇਹੀ ਭਿਆਨਕ ਮੌਤ ਮਰਦੀ? ਨਿਰਸੰਦੇਹ ਉਸ ਦਾ ਕਾਤਲ ਮੈਂ ਹਾਂ। ਕੇਹੜਾ ਪਿਓ ਮਾਰ, ਮਾਂ ਮਾਰ ਜਾਂ ਪੁਤਰ ਮਾਰ ਮੇਰੇ ਨਾਲੋਂ ਵਧ ਪਾਪੀ ਹੋਵੇਗਾ? ਕੀ ਪ੍ਰੀਤਮ ਕੌਰ ਕੇਵਲ ਮੇਰੀ ਇਸਤ੍ਰੀ ਹੀ ਸੀ? ਨਹੀਂ, ਉਹ ਸਾਕ ਵਿਚ ਇਸਤਰੀ, ਖਾਤਰ ਦਾਰੀ ਵਿਚ ਬੇਜ਼ਬਾਨ, ਪਰੇਮ ਵਿੱਚ ਜਾਨੀ ਦੋਸਤ, ਦੁਖਾਂ ਦੀ ਦਰਦਣ, ਸਲਾਹ ਵਿਚ ਵਜ਼ੀਰ, ਸੇਵਾ ਵਿਚ ਟਹਿਲਣ, ਮੇਰੀ ਪ੍ਰੀਤਮ ਕੌਰ! ਕਿਸ ਆਦਮੀ ਨੂੰ ਅਜੇਹੀ ਇਸਤਰੀ ਹੱਥ ਆ ਸਕਦੀ ਹੈ? ਘਰ ਦੇ ਕੰਮਾਂ ਵਿਚ ਮੇਰੀ ਸਹਾਇਕ, ਘਰ ਦੀ ਖੁਸ਼ ਕਿਸਮਤੀ, ਦਿਲ ਦਾ ਧਰਮ, ਗਿਚੀ ਦਾ ਗਹਿਣਾ, ਅੱਖੀਆਂ ਦੀ ਚਾਨਣ, ਮੇਰੇ ਦਿਲ ਦਾ ਲਹੂ, ਮੇਰੇ ਸਰੀਰ ਦੀ ਜਾਨ, ਗ਼ਮ ਵਿਚ ਤਸੱਲੀ ਦੇਣ ਵਾਲੀ, ਅੱਖਾਂ ਨੂੰ ਚਾਨਣ ਦੇਣ ਵਾਲੀ, ਕੰਮ ਵਿਚ ਸਹਾਇਕ ਹੋਣ ਵਾਲੀ, ਕੰਨ ਲਈ ਸੁਰੀਲਾ ਵਾਜਾ, ਮੇਰੇ ਜੀਵਨ ਦਾ ਆਸਰਾ ਸਭ ਕੁਝ ਉਹੋ ਹੀ ਸੀ ਹਾਇ! ਮੈਂ ਉਸ ਅਨਮੁਲੇ ਮੋਤੀ ਦੀ ਕਦਰ ਨਾ ਜਾਤੀ" ਅਚਨਚੇਤ ਉਸ ਦੇ ਦਿਲ ਵਿੱਚ ਖਿਆਲ ਆਇਆ ਕਿ ਮੈਂ ਤਾਂ ਬਘੀ ਵਿਚ ਅਰਾਮ ਨਾਲ ਸਫ਼ਰ ਕਰ ਰਿਹਾ ਹਾਂ, ਪ੍ਰੀਤਮ ਕੌਰ ਨੇ ਪੈਰੀਂ ਤੁਰ ਕੇ ਸਫਰ ਕੀਤਾ ਸੀ। ਬਸ ਏਸ ਖਿਆਲ ਦੇ ਆਉਂਦਿਆਂ ਹੀ ਉਸ ਨੇ ਬੱਘੀ ਵਿਚੋਂ ਛਾਲ ਮਾਰ ਦਿੱਤੀ ਅਤੇ ਪੈਦਲ ਤੁਰਨ