(੧੬੪)
ਮੈਂ ਚੰਗੀ ਤਰਾਂ ਜਾਣਦਾ ਹਾਂ ਕਿ ਉਥੇ ਹੀ ਹੈ।
ਇਸ ਤੋਂ ਪਿਛੋਂ ਦੋਵੇਂ ਕੁਝ ਚਿਰ ਲਈ ਚੁਪ ਰਹੇ ਅਤੇ ਗੁਰਦਿੱਤ ਸਿੰਘ ਨੇ ਆਪਣੇ ਨੌਕਰ ਨੂੰ ਇੱਕ ਕਮਰਾ ਸੁੰਦਰ ਸਿੰਘ ਲਈ ਸਾਫ ਕਰਨ ਦਾ ਹੁਕਮ ਦਿਤਾ ਪਰ ਉਸ ਨੇ ਸੁੰਦਰ ਸਿੰਘ ਨੂੰ ਰੋਟੀ ਪਾਣੀ ਦਾ ਕੁਝ ਨਾ ਪੁਛਿਆ ਅਤੇ ਇਹ ਕੰਮ ਗੁਰਬਖਸ਼ ਕੌਰ ਦੇ ਸਪੁਰਦ ਕੀਤਾ।
ਜਦੋਂ ਗੁਰਬਖਸ਼ ਕੌਰ ਨੇ ਸੁਣਿਆ ਕਿ ਪ੍ਰੀਤਮ ਕੌਰ ਚਲਾਣਾ ਕਰ ਗਈ ਹੈ ਤਾਂ ਉਸ ਨੂੰ ਇੰਨਾ ਦੁਖ ਹੋਇਆ ਕਿ ਉਹ ਭਰਾ ਦੀ ਖਾਤਰ ਕਰਨੀ ਅਤੇ ਰੋਟੀ ਪਾਣੀ ਪੁਛਣਾ ਵੀ ਭੁਲ ਗਈ ਅਤੇ ਧਰਮ ਸਿੰਘ ਨੂੰ ਇਕ ਪਾਸੇ ਕਰਕੇ ਆਪ ਗੋਡਿਆਂ ਵਿਚ ਸਿਰ ਦੇ ਕੇ ਰੋਣ ਲਗ ਪਈ। ਜਦੋਂ ਗੁਰਦਿਤ ਸਿੰਘ ਨੇ ਗੁਰਬਖਸ਼ ਕੌਰ ਨੂੰ ਵੀ ਇਸ ਪ੍ਰਕਾਰ ਉਦਾਸ ਅਤੇ ਬੇਹਬਲ ਦੇਖਿਆ ਤਾਂ ਥਾਲ ਵਿਚ ਰੋਟੀ ਪਾ ਕੇ ਸੁੰਦਰ ਸਿੰਘ ਦੇ ਅਗੇ ਲਿਆ ਧਰੀ ਪਰ ਉਸ ਨੇ ਰੋਟੀ ਵਲ ਤਕਿਆ ਵੀ ਨਾ ਅਤੇ ਕਿਹਾ 'ਮੈਨੂੰ ਰਤਾ ਵੀ ਭੁਖ ਨਹੀਂ ਹੈ' ਫੇਰ ਕੁਝ ਚਿਰ ਠੰਢੇੇ ਹਾਉਕੇ ਭਰ ਕੇ ਗੁਰਦਿਤ ਸਿੰਘ ਨੂੰ ਕਿਹਾ ਤੁਸੀਂ ਮੇਰੇ ਪਾਸ ਬੈਠ ਜਾਓ ਮੈਂ ਤੁਹਾਡੇ ਨਾਲ ਕੁਝ ਸਲਾਹ ਕਰਨੀ ਹੈ ਜਿਸ ਲਈ ਮੈਂ ਏਥੋਂ ਤਕ ਆਇਆ ਹਾਂ। ਗੁਰਦਿੱਤ ਸਿੰਘ ਬੈਠ ਗਿਆ ਅਤੇ ਸੁੰਦਰ ਸਿੰਘ ਨੇ ਆਪਣੀ ਜਾਇਦਾਦ ਸੰਬੰਧੀ ਜੋ ਕੁਝ ਸੋਚਿਆ ਸੀ ਉਹ ਸਾਰੇ ਦਾ ਸਾਰਾ ਆਪਣੇ ਭਣਵਈਏ ਅੱਗੇ ਪ੍ਰਗਟ ਕਰ ਦਿਤਾ।
ਗੁਰਦਿਤ ਸਿੰਘ-ਬੜੀ ਹੈਰਾਨੀ ਦੀ ਗਲ ਹੈ ਕਿ ਸਾਧੂ ਤੁਹਾਨੂੰ ਨਹੀਂ ਮਿਲਿਆ। ਕਲ ਹੀ ਤਾਂ ਉਹ ਐਥੋਂ ਅਟਾਰੀ