ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੫)

ਨੂੰ ਗਿਆ ਹੈ।

ਸੁੰਦਰ ਸਿੰਘ-ਤੁਹਾਨੂੰ ਉਹ ਕਿਸ ਤਰ੍ਹਾਂ ਮਿਲ ਪਿਆ?

ਗੁਰਦਿਤ ਸਿੰਘ-ਉਹ ਬੜਾ ਹੀ ਚੰਗਾ ਆਦਮੀ ਹੈ ਜਦੋਂ ਓਸ ਦੀ ਚਿਠੀ ਦਾ ਤੁਹਾਡੇ ਵਲੋਂ ਕੋਈ ਉਤਰ ਨਾ ਮਿਲਿਆ ਤਾਂ ਉਹ ਆਪ ਡਸਕੇ ਗਿਆ ਪਰ ਉਥੋਂ ਪਤਾ ਲਗਾ ਕਿ ਸਾਰੀਆਂ ਚਿਠੀਆਂ ਤੁਹਾਡੇ ਪਾਸ ਅਨੰਦਪੁਰ ਭੇਜੀਆਂ ਗਈਆਂ ਹਨ। ਇਹ ਸੁਣ ਕੇ ਉਹ ਆਪਣੇ ਕੰਮ ਕਿਸੇ ਹੋਰ ਥਾਂ ਚਲਿਆ ਗਿਆ। ਫੇਰ ਡਸਕੇ ਗਿਆ ਅਤੇ ਤੁਹਾਨੂੰ ਨਾ ਵੇਖ ਕੇ ਕਲ ਮੇਰੇ ਪਾਸ ਆਇਆ ਅਤੇ ਮੈਂ ਉਹਨੂੰ ਤੁਹਾਡੀ ਚਿਠੀ ਵਖਾਈ। ਕਲ ਉਹ ਇਥੋਂ ਅਟਾਰੀ ਨੂੰ ਗਿਆ ਹੈ ਉਹਨੂੰ ਆਸ਼ਾ ਸੀ ਕਿ ਰਸਤੇ ਵਿਚ ਹੀ ਤੁਹਾਨੂੰ ਮਿਲ ਪਵੇਗਾ।

ਸੁੰਦਰ ਸਿੰਘ-ਕੀ ਉਸ ਨੇ ਪ੍ਰੀਤਮ ਕੌਰ ਦਾ ਹਾਲ ਤੁਹਾਨੂੰ ਦਸਿਆ ਹੈ?
ਗੁਰਦਿਤ ਸਿੰਘ-ਹਾਂ, ਮੈਂ ਕਲ ਤੁਹਾਨੂੰ ਸਾਰਾ ਹਾਲ ਸੁਣਾਵਾਂਗਾ।
ਸੁੰਦਰ ਸਿੰਘ-ਨਹੀਂ ਤੁਸੀਂ ਹੁਣੇ ਸਭ ਕੁਝ ਦਸ ਦਿਓ।
ਗੁਰਦਿਤ ਸਿੰਘ-ਉਸ ਨੇ ਮੈਨੂੰ ਦਸਿਆ ਹੈ ਕਿ ਪ੍ਰੀਤਮ ਕੌਰ ਉਸ ਨੂੰ ਬੜੀ ਭੈੜੀ ਦਸ਼ਾ ਵਿਚ ਸੜਕ ਦੇ ਕੰਢੇ ਤੇ ਪਈ ਹੋਈ ਮਿਲੀ ਸੀ ਉਸ ਨੇ ਬੜੇ ਦੁਖ ਝਲੇ ਸਨ ਅਤੇ ਕਈ ਦਿਨਾਂ ਤੋਂ ਕੁਝ ਨਹੀਂ ਖਾਧਾ ਸੀ। ਬ੍ਰਹਮਚਾਰੀ ਉਸ ਨੂੰ ਉਥੋਂ ਚੁਕ ਕੇ ਪਿੰਡ ਵਿਚ ਲੈ ਗਿਆ ਅਤੇ ਹਕੀਮ ਰਾਮ ਕਿਸ਼ਨ ਪਾਸੋਂ ਉਸ ਦਾ ਦਵਾ-ਦਾਰੂ ਕਰਾਉਂਦਾ ਰਿਹਾ ਜਿਸ ਦੇ ਇਲਾਜ ਨਾਲ ਉਹ ਕੁਝ ਰਾਜ਼ੀ ਹੋ ਗਈ। ਗਲ ਕੀ ਪ੍ਰੀਤਮ ਕੌਰ ਨੇ ਇੰਨੇ ਦੁਖ ਸਹੇ