ਪੰਨਾ:ਵਹੁਟੀਆਂ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦)

'ਕਾਲੀ ਦਾਸ-(ਹਉਕਾ ਭਰਕੇ) ਤੂੰ ਕਦੀ ਸ੍ਵਰਗ ਵਿਚ ਕੇ ਹੀ ਜਾ ਸਕੇਂਗੀ। ਮਾਲਣ-ਕਿਉਂ?
ਕਾਲੀ ਦਾਸ-ਸਵਰਗ ਉਤੇ ਪਹੁੰਚਣ ਲਈ ਇਕ ਪੌੜੀ ਹੈ, ਜਿਸ ਦੇ ਲੱਖਾਂ ਡੰਡੇ ਹਨ, ਉਹ ਲੱਖਾਂ ਡੰਡੇ ਚੜ੍ਹਕੇ ਆਦਮੀ ਸਵਰਗ ਉਤੇ ਪਹੁੰਚਦਾ ਹੈ। ਮੇਰੀ ਕਵਿਤਾ ਵੀ ਇਕ ਪੌੜੀ ਹੈ ਅਤੇ ਇਹ ਬੇਸੁਆਦੀਆਂ ਸਤਰਾਂ ਵੀ ਉਸ ਦੇ ਡੰਡੇ ਹਨ ਜੇ ਤੂੰ ਇਹ ਗਿਣਤੀ ਦੇ ਡੰਡੇ ਨਹੀਂ ਚੜ੍ਹ ਸਕਦੀ ਤਾਂ ਸਵਰਗ ਦੀ ਪੌੜੀ ਦੇ ਲੱਖਾਂ ਡੰਡੇ ਕਿਸ ਤਰ੍ਹਾਂ ਚੜ੍ਹ ਸਕੇਗੀ?
ਮਾਲਣ ਇਹ ਸੁਣਕੇ ਬੈਠ ਗਈ ਅਤੇ ਸਾਰੀ ਕਵਿਤਾ ਬੜੇ ਪਰੇਮ ਨਾਲ ਸੁਣੀ, ਜਿਸ ਦੇ ਅੰਤ ਵਿਚ ਉਸ ਨੂੰ ਅਜੇਹਾ ਅਨੰਦ ਆਇਆ ਕਿ ਦੂਜੇ ਦਿਨ ਉਸ ਨੇ ਸੋਹਣੇ ਸੋਹਣੇ ਫੁੱਲਾਂ ਦੀ ਇਕ ਮਾਲਾ ਬਣਾ ਕੇ ਕਾਲੀ ਦਾਸ ਦੇ ਗੱਲ ਵਿਚ ਲਿਆ ਪਾਈ।
ਸਾਡੀ ਏਸ ਕਥਾ ਦਾ ਵੀ ਅਜੇਹਾ ਹੀ ਹਾਲ ਹੈ। ਇਸ ਦੇ ਇਹ ਅਰੰਭਕ ਕਾਂਡ ਇਸ ਦੇ ਡੰਡੇ ਹਨ, ਜੇ ਪਾਠਕ ਇਹ ਬੇ ਸੁਆਦ ਅਰੰਭਕ ਡੰਡੇ ਚੜ੍ਹਦੇ ਹੋਏ ਅੱਕ ਜਾਣਗੇ ਤਾਂ ਉਹ ਕਦੀ ਵੀ ਇਸ ਦੇ ਅੰਤਲੇ ਸੁਆਦ ਨੂੰ ਪ੍ਰਾਪਤ ਨਹੀਂ ਕਰ ਸਕਣਗੇ।
ਪਰੀਤਮ ਕੌਰ ਦਾ ਪਿਤਾ ਗੁਰਦਿਤ ਸਿੰਘ ਗੁਜਰਾਂਵਾਲੇ ਦਾ ਇਕ ਜਗੀਰਦਾਰ ਸੀ, ਉਸ ਦਾ ਛੋਟਾ ਭਰਾ ਨਿਹਾਲ ਸਿੰਘ ਛੋਟੀ ਉਮਰ ਵਿਚ ਹੀ ਇਕ ਕੁਛੜ ਖੇਡਦਾ ਪੁਤਰ ਅਤੇ ਇਸਤ੍ਰੀ ਛਡ ਮੋਇਆ ਸੀ। ਗੁਰਦਿਤ ਸਿੰਘ ਦੇ ਘਰ ਕੋਈ