ਪੰਨਾ:ਵਹੁਟੀਆਂ.pdf/160

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੬੬)

ਕਿ ਉਹਦਾ ਦਸਵਾਂ ਹਿੱਸਾ ਵੀ ਤੁਸੀਂ ਅਨਭਵ ਨਹੀਂ ਕਰ ਸਕਦੇ।

ਇਹ ਸੁਣ ਕੇ ਸੁੰਦਰ ਸਿੰਘ ਪਾਗਲਾਂ ਵਾਂਗ ਬਾਹਰ ਨਿਕਲ ਗਿਆ ਅਤੇ ਕਿੰਨਾ ਚਿਰ ਸ਼ੁਦਾਈਆਂ ਵਾਂਗ ਇਧਰ ਓਧਰ ਫਿਰਦਾ ਰਿਹਾ ਅੰਤ ਥਕ ਕੇ ਫੇਰ ਅੰਦਰ ਆ ਗਿਆ ਅਤੇ ਗੁਰਦਿਤ ਸਿੰਘ ਨੂੰ ਕਹਿਣ ਲਗਾ "ਬ੍ਰਹਮਚਾਰੀ ਨੂੰ ਇਹ ਪਤਾ ਲਗ ਗਿਆ ਹੋਣਾ ਹੈ ਕਿ ਪ੍ਰੀਤਮ ਕੌਰ ਕਿਥੇ ਕਿਥੇ ਫਿਰਦੀ ਰਹੀ? ਮੈਨੂੰ ਸਾਰਾ ਹਾਲ ਸੁਣਾਓ।"

ਗੁਰਦਿਤ ਸਿੰਘ-ਅਜ ਨਹੀਂ ਕਲ ਸਾਰਾ ਹਾਲ ਸੁਣਾਵਾਂਗਾ।
ਸੁੰਦਰ ਸਿੰਘ-(ਗੁੱਸੇ ਹੋ ਕੇ ਅਤੇ ਪਾਗਲਾਂ ਵਾਂਗ ਅਖਾਂ ਦਿਖਾਕੇ) ਨਹੀਂ, ਇਸ ਵੇਲੇ ਸਭ ਕੁਝ ਸੁਣਾ ਦਿਓ।
ਗੁਰਦਿਤ ਸਿੰਘ-ਡਸਕਿਉਂ ਤੁਰ ਕੇ ਪ੍ਰੀਤਮ ਕੌਰ ਪਹਿਲਾਂ ਏਸੇ ਪਾਸੇ ਹੀ ਆਈ।
ਸੁੰਦਰ ਸਿੰਘ-ਉਹ ਕਿੰਨਾ ਪੈਂਡਾ ਰੋਜ਼ ਕਰਦੀ ਸੀ?
ਗੁਰਦਿਤ ਸਿੰਘ-ਤਿੰਨ ਮੀਲ ਰੋਜ਼।
ਸੁੰਦਰ ਸਿੰਘ-ਉਹ ਘਰੋਂ ਇਕ ਕੌਡੀ ਵੀ ਨਾਲ ਨਹੀਂ ਲਿਆਈ ਸੀ, ਫੇਰ ਰੋਟੀ ਕਿਥੋਂ ਖਾਂਦੀ ਸੀ?

ਗੁਰਦਿਤ ਸਿੰਘ ਕਿਸੇ ਦਿਨ ਤਾਂ ਵਰਤ ਹੀ ਰਖਦੀ ਅਤੇ ਕਿਸੇ ਦਿਨ ਮੰਗ ਕੇ ਕੁਝ ਖਾ ਲੈਂਦੀ (ਘਬਰਾ ਕੇ) ਹੈਂ, ਹੈਂ ਕੀ ਤੁਸੀਂ ਪਾਗ਼ਲ ਹੋ ਗਏ ਹੋ? (ਇਹ ਕਹਿਕੇ ਗੁਰਦਿੱਤ ਸਿੰਘ ਨੇ ਜ਼ੋਰ ਨਾਲ ਸੁੰਦਰ ਸਿੰਘ ਦੇ ਹੱਥ ਫੜ ਲਏ ਜੋ ਆਪਣਾ ਗਲ ਘੁਟ ਕੇ ਕਹਿ ਰਿਹਾ ਸੀ 'ਕੀ ਮੈਂ ਮਰ ਜਾਵਾਂ ਤਾਂ ਪ੍ਰੀਤਮ ਕੌਰ ਪਾਸ ਜਾ ਪਹੁੰਚਾਂਗਾ)?'।