ਪੰਨਾ:ਵਹੁਟੀਆਂ.pdf/161

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੬੭)

ਗੁਰਦਿਤ ਸਿੰਘ-ਜੇ ਤੁਸੀਂ ਮੇਰੀ ਗਲ ਧਿਆਨ ਨਾਲ ਨਹੀਂ ਸੁਣੋਗੇ ਤਾਂ ਮੈਂ ਕੁਝ ਨਾ ਬੋਲਾਂਗਾ। ਪਰ ਸੁੰਦਰ ਸਿੰਘ ਇਸ ਵੇਲੇ ਬੇਸੁਰਤ ਹੋਇਆ ਹੋਇਆ ਸੀ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਉਹ ਕਿਥੇ ਹੈ? ਓਸ ਦੀਆਂ ਅੱਖਾਂ ਅੱਗੇ ਪ੍ਰੀਤਮ ਕੌਰ ਦੀ ਸੂਰਤ ਫਿਰ ਰਹੀ ਸੀ ਅਤੇ ਬਾਕੀ ਸੰਸਾਰ ਭਰ ਵਿੱਚ ਉਸ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਬੜੀ ਕਠਨਤਾ ਨਾਲ ਗੁਰਦਿੱਤ ਸਿੰਘ ਸੁੰਦਰ ਸਿੰਘ ਨੂੰ ਹੋਸ਼ ਵਿਚ ਲਿਆਇਆ ਅਤੇ ਸੁੰਦਰ ਸਿੰਘ ਕਹਿਣ ਲੱਗਾ 'ਪ੍ਰੀਤਮ ਕੌਰ! ਮੇਰੀ ਜਾਨ ਤੋਂ ਪਿਆਰੀ ਪ੍ਰੀਤਮ ਕੌਰ! ਤੂੰ ਕਿਥੇ ਹੈਂ? ਫੇਰ ਕੁਝ ਚਿਰ ਸੋਚ ਕੇ ਕਹਿਣ ਲਗਾ 'ਅੱਛਾ ਫੇਰ ਕੀ ਹੋਇਆ?'

ਗੁਰਦਿਤ ਸਿੰਘ ਮੈਂ ਕੀ ਦਸਾਂ?
ਸੁੰਦਰ ਸਿੰਘ-ਜੇ ਕੁਝ ਨਾ ਦੱਸੋਗੇ ਤਾਂ ਮੈਂ ਤੁਹਾਡੇ ਸਾਹਮਣੇ ਹੀ ਮਰ ਜਾਵਾਂਗਾ।
ਗੁਰਦਿਤ ਸਿੰਘ-ਪ੍ਰੀਤਮ ਕੌਰ ਨੂੰ ਇਹ ਦੁਖ ਬਹੁਤ ਚਿਰ ਨਾ ਸਹਿਣੇ ਪਏ। ਭਲੇ ਭਾਗਾਂ ਨੂੰ ਇਕ ਸ਼ਾਹੂਕਾਰ ਸਰਦਾਰ ਆਪਣੇ ਬਾਲ ਬੱਚੇ ਸਣੇ ਸ੍ਰੀ ਅੰਮ੍ਰਿਤਸਰ ਦੀ ਯਾਤਰਾ ਨੂੰ ਜਾ ਰਿਹਾ ਸੀ। ਉਸ ਨੇ ਪ੍ਰੀਤਮ ਕੌਰ ਨੂੰ ਇੱਕ ਬ੍ਰਿਛ ਦੇ ਹੇਠਾਂ ਬੈਠੀ ਦੇਖ ਕੇ ਤਰਸ ਖਾਧਾ ਤੇ ਆਪਣੇ ਨਾਲ ਲੈ ਗਿਆ।
ਸੁੰਦਰ ਸਿੰਘ-ਓਸ ਸਰਦਾਰ ਦਾ ਕੀ ਨਾਮ ਹੈ ਅਤੇ ਓਹ ਕਿਥੇ ਰਹਿੰਦਾ ਹੈ? ਅੱਛਾ ਫੇਰ ਕੀ ਹੋਇਆ?
ਗੁਰਦਿਤ ਸਿੰਘ-ਪ੍ਰੀਤਮ ਕੌਰ ਉਹਦੇ ਨਾਲ ਸ੍ਰੀ ਅੰਮ੍ਰਿਤਸਰ ਗੁਰਧਾਂਮ ਪਹੁੰਚ ਗਈ ਅਤੇ ਉਸ ਸਰਦਾਰ ਦੇ ਨਾਲ ਉਹ ਨੂੰ ਕਿਸੇ ਤਰ੍ਹਾਂ ਦਾ ਦੁਖ ਨਾ ਹੋਇਆ।