ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ
(੧੬੮)
ਸੁੰਦਰ ਸਿੰਘ-ਪਰ ਇਸ ਦੇ ਪਿਛੋਂ ਸਰਦਾਰ ਨੇ ਓਹਨੂੰ ਛੱਡ ਦਿਤਾ?
ਗੁਰਦਿਤ ਸਿੰਘ-ਨਹੀਂ ਸਗੋਂ ਓਸ ਨੇ ਆਪ ਸਰਦਾਰ ਦਾ ਸਾਥ ਛੱਡਿਆ। ਉਹ ਸਰਦਾਰ ਸ੍ਰੀ ਹਜ਼ੂਰ ਸਾਹਿਬ ਜਾਣਾ ਚਾਹੁੰਦਾ ਸੀ ਪਰ ਉਹ ਓਥੇ ਜਾਣਾ ਨਹੀਂ ਚਾਹੁੰਦੀ ਸੀ ਕਿਉਂਕਿ ਤੁਹਾਨੂੰ ਦੇਖੇ ਬਿਨਾ ਉਹ ਬਹੁਤਾ ਚਿਰ ਜਿਊਂਦੀ ਨਹੀਂ ਰਹਿ ਸਕਦੀ ਸੀ। ਇਸ ਲਈ ਉਹ ਕੇਵਲ ਤੁਹਾਡੇ ਦਰਸ਼ਨ ਕਰਨ ਲਈ ਅੰਮ੍ਰਿਤਸਰੋਂ ਪੈਦਲ ਵਾਪਸ ਮੁੜੀ। ਬਾਕੀ ਕੱਲ ਸੁਣਾਵਾਂਗਾ।
ਸੁੰਦਰ ਸਿੰਘ-(ਰੋ ਕੇ ਅਤੇ ਮੱਥੇ ਤੇ ਹੱਥ ਮਾਰ ਕੇ) ਬਾਕੀ ਮੈਂ ਸਭ ਕੁਝ ਆਪਣੀ ਅਖੀਂ ਦੇਖ ਲਿਆ ਹੈ। ਹੁਣ ਤੁਹਾਡੇ ਸੁਨਾਉਣ ਦੀ ਕੋਈ ਲੋੜ ਨਹੀਂ। ਗੁਰਦਿਤ ਸਿੰਘ-ਭਰਾ ਜੀ! ਤੁਸੀਂ ਕਿਉਂ ਏਨੇ ਦੁਖੀ ਹੁੰਦੇ ਹੋ? ਤੁਹਾਡਾ ਇਹਦੇ ਵਿਚ ਕੋਈ ਦੋਸ਼ ਨਹੀਂ ਤੁਸੀਂ ਓਹਨੂੰ ਕੋਈ ਦੁਖ ਨਹੀਂ ਦਿਤਾ। ਜੋ ਕੁਝ ਹੋ ਗਿਆ ਉਸ ਓਤੇ ਰੋਣਾ ਯੋਗ ਨਹੀਂ।
ਪਰ ਸੁੰਦਰ ਸਿੰਘ ਆਪਣੇ ਆਪ ਨੂੰ ਪਾਪੀ ਅਤੇ ਕਸੂਰ ਵਾਰ ਸਮਝਦਾ ਸੀ, ਕਿਉਂਕਿ ਜ਼ਹਿਰ ਦੀ ਗੰਦਲ ਨੂੰ ਓਸਨੇ ਆਪਣੇ ਹਿਰਦੇ ਵਿਚ ਥਾਂ ਦਿੱਤੀ ਸੀ।