ਪੰਨਾ:ਵਹੁਟੀਆਂ.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੦)

ਹੋਇਆ। ਗੁਰਦੇਈ ਨੂੰ ਨਾ ਕੇਵਲ ਇਸ ਗੱਲ ਦਾ ਦੁਖ ਸੀ ਕਿ ਉਸ ਨੂੰ ਅਰਜਨ ਸਿੰਘ ਨੇ ਤਿਆਗ ਦਿੱਤਾ ਸਗੋਂ ਏਸ ਲਈ ਵੀ ਕਿ ਉਹਦੀ ਆਪਣੀ ਵਰਗੀਆਂ ਵਿਚ ਕੋਈ ਮਾਣ ਵਡਿਆਈ ਨ ਰਹੀ ਅਤੇ ਓਹ ਇੱਕ ਦੁਰਾਚਾਰਨ ਅਤੇ ਕਮੀਨੀ ਸਮਝੀ ਜਾਣ ਲੱਗੀ। ਓਸਨੇ ਅੰਤਲਾ ਯਤਨ ਕਰਦਿਆ ਹੋਇਆਂ ਅਰਜਨ ਸਿੰਘ ਦੇ ਚਰਨੀ ਢਹਿ ਕੇ ਤਰਲਿਆਂ ਨਾਲ ਬੇਨਤੀ ਕੀਤੀ ਕਿ "ਮੈਨੂੰ ਨਾ ਤਿਆਗੋ।" ਪਰ ਉਸ ਪੱਥਰ ਦਿਲ ਨੇ ਏਹ ਉੱਤਰ ਦਿਤਾ ਕਿ "ਮੈਂ ਕੇਵਲ ਸਰੱਸਤੀ ਨੂੰ ਕਾਬੂ ਕਰਨ ਲਈ ਤੇਰੇ ਨਾਲ ਪਿਆਰ ਕਰਦਾ ਸਾਂ, ਜੇ ਹੁਣ ਵੀ ਤੂੰ ਉਸਦੀ ਮੇਰੇ ਨਾਲ ਮੁਲਾਕਾਤ ਕਰਾ ਦੇਵੇਂ ਤਾਂ ਮੈਂ ਤੈਨੂੰ, ਸਦਾ ਹੀ ਅਪਣੇ ਪਾਸ ਰਖਾਂਗਾ ਨਹੀਂ ਤਾਂ ਬਿਲਕੁਲ ਨਹੀਂ। ਮੈਂ ਤੈਨੂੰ ਤੇਰੇ ਹੰਕਾਰ ਦਾ ਬਦਲਾ ਚੰਗੀ ਤਰ੍ਹਾਂ ਦੇ ਦਿਤਾ ਹੈ। ਜਾਹ ਹੁਣ ਆਪਣੇ ਘਰ ਬੈਠ"। ਗੁਰਦੇਈ ਨੂੰ ਹੁਣ ਗੁਸੇ ਅਤੇ ਨਿਰਾਸਤਾ ਵਿਚ ਸਾਰਾ ਸੰਸਾਰ ਹਨ੍ਹੇਰਾ ਦਿਸਣ ਲਗਾ। ਜਦ ਉਸਨੂੰ ਰਤਾ ਹੋਸ਼ ਆਈ ਤਾਂ ਉਹ ਅਰਜਨ ਸਿੰਘ ਦੇ ਘਰ ਦੇ ਸਾਹਮਣੇ ਖਲੋ ਗਈ ਅਤੇ ਓਹ ਓਹ ਗਾਲ੍ਹਾਂ ਸੁਣਾਈਆਂ ਕਿ ਉਹ ਵੀ ਕੀ ਯਾਦ ਕਰੇਗਾ? ਬਜ਼ਾਰੀ ਕੰਜਰੀਆਂ ਵੀ ਅਜਿਹੀਆਂ ਸਖਤ ਗਾਲ੍ਹਾਂ ਨਹੀਂ ਕੱਢਦੀਆਂ ਜਿਨ੍ਹਾਂ ਨਾਲ ਇਸ ਵੇਲੇ ਗੁਰਦੇਈ ਨੇ ਆਪਣੀ ਜ਼ਬਾਨ ਨੂੰ ਗੰਦੀ ਕੀਤਾ। ਗਲ ਕੀ ਗੰਦ ਬਕਣ ਵਿਚ ਅੱਗ ਦਾ ਅਵਾਂਡਾ ਗੁਰਦੇਈ ਨੇ ਕੋਈ ਕਸਰ ਬਾਕੀ ਨਾ ਛੱਡੀ। ਅਰਜਨ ਸਿੰਘ ਬਹੁਤ ਸਹਾਰਾ ਨਾ ਕਰ ਸਕਣ ਦੇ ਕਾਰਨ ਗੁਸੇ ਨਾਲ ਉਠਿਆ ਅਤੇ ਇਕ ਲਤ ਮਾਰ ਕੇ ਗੁਰਦੇਈ ਨੂੰ ਨਾ ਕੇਵਲ ਕੋਠੀ ਵਿਚੋਂ ਕੱਢਿਆ ਸਗੋਂ ਬਾਗ