ਪੰਨਾ:ਵਹੁਟੀਆਂ.pdf/165

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੭੧)

ਵਿਚੋਂ ਵੀ ਧਕ ਦਿਤਾ ਅਤੇ ਇਸ ਪਰਕਾਰ ਗੁਰਦੇਈ ਅਤੇ ਅਰਜਨ ਸਿੰਘ ਦੇ ਨਿਕੰਮੇ ਪਰੇਮ ਦਾ ਅੰਤ ਹੋ ਗਿਆ।

ਗੁਰਦੇਈ ਦੇ ਅੰਦਰ ਕ੍ਰੋਧ ਦੀ ਅਗਨੀ ਪਰਚੰਡ ਹੋਈ ਹੋਈ ਸੀ ਅਤੇ ਉਸ ਪਾਸੋਂ ਜੋਸ਼ ਠਲਿਆ ਨਹੀਂ ਜਾ ਸਕਦਾ ਸੀ ਓਹ ਅਰਜਨ ਸਿੰਘ ਦੇ ਘਰੋਂ ਨਿਕਲ ਕੇ ਇਕ ਸਧਾਰਨ ਹਕੀਮ ਦੀ ਹਟੀ ਤੇ ਚਲੀ ਗਈ। ਇਸ ਹਕੀਮ ਪਾਸ ਦਵਾ ਤਾਂ ਕੋਈ ਨਹੀਂ ਸੀ ਕੇਵਲ ਜ਼ਹਿਰ ਦੀਆਂ ਗੋਲੀਆਂ ਸਨ ਅਤੇ ਗੁਰਦੇਈ ਨੂੰ ਏਹ ਗਲ ਮਲੂਮ ਸੀ। ਗਲ ਕੀ ਗੁਰਦੇਈ ਓਸ ਦੇ ਪਾਸ ਪਹੁੰਚ ਕੇ ਹੌਲੀ ਜੇਹੀ ਆਖਣ ਲਗੀ ਕਿ 'ਇਕ ਗਿੱਦੜ ਮੈਨੂੰ ਬੜਾ ਦੁਖ ਦਿੰਦਾ ਹੈ ਅਤੇ ਰੋਜ਼ ਮੇਰੀਆਂ ਰੋਟੀਆਂ ਖਾ ਜਾਂਦਾ ਹੈ ਅਤੇ ਮੈਂ ਓਸ ਨੂੰ ਜਾਨੋ ਮਾਰਨਾ ਚਾਹੁੰਦੀ ਹਾਂ ਜੋ ਮੈਂ ਰੋਟੀਆਂ ਵਿਚ ਜ਼ਹਿਰ ਪਾ ਦਿਆਂ ਤਾਂ ਉਹ ਰੋਟੀਆਂ ਖਾ ਕੇ ਜ਼ਰੂਰ ਮਰ ਜਾਏਗਾ। ਤੁਹਾਡੇ ਪਾਸ ਕਈ ਤਰ੍ਹਾਂ ਦੇ ਜ਼ਹਿਰ ਹਨ ਤੁਸੀਂ ਇਕ ਬੜਾ ਭਿਆਨਕ ਜ਼ਹਿਰ ਮੈਨੂੰ ਦਿਓ।

ਹਕੀਮ-(ਇਤਬਾਰ ਨਾ ਕਰਕੇ) ਮੇਰੇ ਪਾਸ ਜ਼ਹਿਰ ਤਾਂ ਹਨ ਪਰ ਮੈਂ ਵੇਚ ਨਹੀਂ ਸਕਦਾ ਜੇ ਕਿਤੇ ਪੁਲਸ ਨੂੰ ਪਤਾ ਲਗ ਜਾਏ ਕਿ ਮੈਂ ਬਿਨਾਂ ਲੇਸੰਸ ਜ਼ਹਿਰ ਵੇਚਦਾ ਹਾਂ ਤਾਂ ਮੈਂ ਝੱਟ ਜੇਹਲਖਾਨੇ ਪੁਚਾਇਆ ਜਾਵਾਂ।
ਗੁਰਦੇਈ-ਇਸ ਗਲ ਦੀ ਚਿੰਤਾ ਨਾ ਕਰੋ ਇਹ ਗਲ ਦੂਏ ਕੰਨ ਕਦੇ ਨਾ ਚੜ੍ਹੇਗੀ। ਮੈਨੂੰ ਰੱਬ ਦੀ ਸਹੁੰ ਮੈਂ ਕਿਸੇ ਨੂੰ ਨਹੀਂ ਦਸਾਂਗੀ, ਦੋ ਗਿੱਦੜਾਂ ਵਾਸਤੇ ਮੈਨੂੰ ਜ਼ਹਿਰ ਦੇ ਦਿਓ ਮੈਂ ਤਾਂ ਤੁਹਾਨੂੰ ਪੰਜਾਹ ਰੁਪਈਏ ਦਿਆਂਗੀ।
ਲੋਭੀ ਹਕੀਮ ਨੂੰ ਭਰੋਸਾ ਤਾਂ ਹੋ ਗਿਆ ਕਿ ਇਹ