ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੪)

ਵੀ............(ਰੋਣ ਲੱਗ ਪਈ)।

ਡਾਕਟਰ-ਮਾਈ! ਕੀ ਹੋਇਆ? ਤੇਰਾ ਮਤਲਬ ਕੀ ਹੈ?

ਪਰ ਬੁਢੀ ਨੇ ਫੇਰ ਓਹੋ ਸਮਾਚਾਰ ਸੁਣਾਉਣੇ ਅਰੰਭ ਕਰ ਦਿੱਤੇ, ਜਦ ਡਾਕਟਰ ਤੰਗ ਆ ਗਿਆ ਤਾਂ ਉਸਨੇ ਆਪਣਾ ਹਾਲ ਛੱਡ ਕੇ ਧੀਆਂ, ਪੁਤ੍ਰਾ ਤੇ ਨੂੰਹਾਂ ਅਤੇ ਪੋਤ੍ਰੀ ਦੇ ਝਗੜੇ ਛੇੜ ਦਿਤੇ। ਬੜੀ ਕਠਿਨਤਾ ਨਾਲ ਡਾਕਟਰ ਨੂੰ ਪਤਾ ਲੱਗਾ ਕਿ ਬੁਢੀ ਦੀ ਪੋਤ੍ਰੀ ਬੀਮਾਰ ਹੈ ਅਤੇ ਏਹ ਓਹਦੇ ਵਾਸਤੇ ਦੁਆ ਮੰਗਦੀ ਹੈ। ਬੁਢੀ ਨੇ ਦਸਿਆ ਓਹਦੀ ਪੋਤ੍ਰੀ ਨੂੰ ਸਰਸਾਮ ਹੋ ਗਿਆ ਹੈ ਉਸਦੀ ਮਾਂ ਨੂੰ ਵੀ ਏਹੋ ਰੋਗ ਸੀ ਅਤੇ ਉਹ ਏਸੇ ਰੋਗ ਨਾਲ ਮੋਈ ਸੀ। ਗੁਰਦੇਈ ਨੂੰ ਅੱਜ ਤਕ ਭਾਵੇਂ ਏਹ ਰੋਗ ਨਹੀਂ ਹੋਇਆ ਸੀ, ਪਰ ਓਸਦੀ ਦੀ ਦਾਦੀ ਨੂੰ ਸ਼ਕ ਸੀ, ਕਿਉਕਿ ਗੁਰਦੇਈ ਕਦੇ ਹਸਦੀ ਕਦੇ ਰੋਂਦੀ ਅਤੇ ਕਦੇ ਆਪ ਹੀ ਉੱਠਕੇ ਨਚਣ ਲਗ ਪੈਂਦੀ।

ਡਾਕਟਰ-(ਕੁਝ ਸੋਚ ਕੇ ਤੇਰੀ ਪੋਤ੍ਰੀ ਨੂੰ ਸ਼ੁਦਾ ਹੈ ਗਿਆ ਹੈ?
ਬੁਢੀ-ਡਾਕਟਰ ਜੀ! ਕੀ ਕੀ ਕੀ ਏਹਦੇ ਵਾ ਵਾ ਵਾ ਆਸਤੇ ਕੋਈ ਦਾਰੂ ਨ ਨ ਨ ਨਹੀਂ?...(ਖਊਂ ਖਊਂ) .
ਡਾਕਟਰ-ਕਿਉਂ ਨਹੀਂ? ਓਹਨੂੰ ਗਰਮ ਰਖ ਅਤੇ ਏਹ ਕੈਸਟਰਾਇਲ ਲੈ ਜਾਹ, ਸਵੇਰੇ ਹੀ ਓਹਨੂੰ ਪਿਲਾ ਦੇਵੀਂ, ਮੈਂ ਵੀ ਆ ਕੇ ਦੇਖ ਜਾਵਾਂਗਾ, ਅਤੇ ਹੋਰ ਦੁਆ ਵੀ ਦਿਆਂਗਾ।
ਕੈਸਟਰਾਇਲ ਦੀ ਸ਼ੀਸ਼ੀ ਲੈਕੇ ਬੁਢੀ ਤੁਰ ਪਈ ਰਸਤੇ ਵਿਚ ਇਕ ਤ੍ਰੀਮਤ ਨੇ ਪੁਛਿਆ 'ਗੁਰਦੇਈ ਦੀ ਮਾਂ ਦੇ ਤੇਰੇ ਹੱਥ ਵਿਚ ਕੀ ਹੈ?'