ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੭੫)
ਬੁਢੀ-(ਅੱਖੀਆਂ ਭਰ ਕੇ) ਗੁਰਦੇਈ ਨੂੰ ਸ਼ੁਦਾ ਹੋ ਗਿਆ ਹੈ ਡਾਕਟਰ ਨੇ ਕੈਸਟ੍ਰਾਇਲ ਸਭ ਦਾ ਪਿਓ ਹੈ, ਕੀ ਤੇਰੇ ਖਿਆਲ ਵਿਚ ਇਹ ਇਲਾਜ ਠੀਕ ਹੈ?
ਉਹ ਇਸਤ੍ਰੀ-ਕੈਸਟ੍ਰਾਇਲ ਸਭ ਦਾ ਪਿਓ ਹੈ ਪਰ ਤੇਰੀ ਧੀ ਨੂੰ ਕਿਸ ਤਰ੍ਹਾਂ ਸ਼ੁਦਾ ਹੋ ਗਿਆ?
ਬੁਢੀ-ਰੱਬ ਦਾ ਹੁਕਮ!
ਓਸ ਇਸਤ੍ਰੀ ਨੇ ਕੋਈ ਹੋਰ ਹੀ ਦੁਆਈ ਦੱਸੀ ਅਤੇ ਤੁਰਦੀ ਹੋਈ। ਬੁਢੀ ਨੇ ਘਰ ਜਾ ਕੇ ਗੁਰਦੇਈ ਨੂੰ ਦੁਆ ਪਿਆ ਦਿਤੀ ਅਤੇ ਕੁਝ ਚਿਰ ਪਿਛੋਂ ਉਹਨੂੰ ਯਾਦ ਆਇਆ ਕਿ ਡਾਕਟਰ ਨੇ ਗੁਰਦੇਈ ਨੂੰ ਗਰਮ ਰਖਨ ਲਈ ਕਿਹਾ ਸੀ ਇਸ ਨੇ ਕੁਝ ਲਕੜੀਆਂ ਉਸ ਦੇ ਆਲੇ ਦੁਆਲੇ ਰਖ ਕੇ ਅੱਗ ਬਾਲ ਦਿਤੀ। ਸੇਕ ਨਾਲ ਵਿਆਕੁਲ ਹੋ ਕੇ ਗੁਰਦੇਈ ਭੁੜਕ ਕੇ ਬਾਹਰ ਆ ਗਈ ਅਤੇ ਕਹਿਣ ਲੱਗੀ 'ਅੰਮਾਂ! ਇਹ ਕੀ? ਕੀ ਮੈਂ ਮਰ ਗਈ ਸਾਂ?'
ਦਾਦੀ-ਨਹੀਂਂ ਬੱਚੀ। ਡਾਕਟਰ ਨੇ ਕਿ ਕਿ ਕਿ...ਹਾ ਸੀ ਕਿ ਤੈਨੂੰ (ਖੰਘ ਕੇ) ਗਰਮ ਰਖਾਂ।