ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧)


ਪੁਤਰ ਨਹੀਂ ਸੀ, ਉਸ ਨੇ ਆਪਣੇ ਭਤੀਜੇ ਨੂੰ ਪੁਤਰਾਂ ਵਾਂਗ ਪਾਲਿਆ ਅਤੇ ਛੋਟੀ ਭਰਜਾਈ ਦੀ ਨੂੰਹ ਵਾਂਗ ਪਰਵਰਸ਼ ਕੀਤੀ ਪਰ ਕਰਤਾਰ ਦੀ ਕੁਦਰਤ ਅਜੇ ਇਹ ਬੱਚਾ ਅੱਠ ਵਰ੍ਹੇ ਦਾ ਹੀ ਹੋਇਆ ਸੀ ਕਿ ਉਸ ਦੀ ਮਾਂ ਕੁਸੰਗ ਦੇ ਕਾਰਨ ਕਿਸੇ ਓਪਰੇ ਆਦਮੀ ਨਾਲ ਕਿਤੇ ਨਿਕਲ ਗਈ ਅਤੇ ਹੋਰ ਵਰ੍ਹੇ ਪਿਛੋਂ ਪ੍ਰੀਤਮ ਕੌਰ ਦੇ ਮਾਤਾ ਪਿਤਾ ਗੁਰਪੁਰੀ ਸਿਧਾਰ ਗਏ, ਪ੍ਰੀਤਮ ਕੌਰ ਦਾ ਇਸੇ ਬੱਚੇ ਪ੍ਰਤਾਪ ਸਿੰਘ ਨਾਲ ਸਕੇ ਭਰਾਵਾਂ ਵਰਗਾ ਪਿਆਰ ਹੋ ਗਿਆ ਸੀ, ਇਹ ਇਸ ਨੂੰ ਆਪਣੇ ਘਰ ਲੈ ਆਈ ਭਰਾਵਾਂ ਵਾਂਗ ਲਾਡਾਂ ਪਿਆਰਾਂ ਨਾਲ ਪਾਲਿਆ, ਅਪਾਰ ਧਨ ਖ਼ਰਚ ਕੇ ਵਿਦਿਆ ਪੜਾਈ। ਇਹ ਪ੍ਰਤਾਪ ਸਿੰਘ ਵਿਦਿਆ ਦਾ ਬੜਾ ਹਾਮੀ ਸੀ ਇਸ ਲਈ ਇਸ ਨੇ ਹੋਰ ਕੋਈ ਰੋਜ਼ਗਾਰ ਨਾ ਕਰ ਕੇ ਆਪਣੇ ਜੀਜੇ ਸੁੰਦਰ ਸਿੰਘ ਦੀ ਸਹਾਇਤਾ ਨਾਲ ਆਪਣੇ ਨਗਰ ਵਿਚ ਇਕ ਖਾਲਸਾ ਸਕੂਲ ਖੋਲ੍ਹ ਦਿਤਾ ਅਤੇ ਇਕ ਦੋ ਹੋਰ ਮਾਸਟਰ ਰੱਖ ਕੇ ਨਗਰ ਦੇ ਬੱਚੇ ਪੜ੍ਹਾਉਣੇ ਆਰੰਭ ਕਰ ਦਿਤੇ। ਇਹ ਪ੍ਰਤਾਪ ਸਿੰਘ ਸੀ ਜਿਸ ਦੇ ਨਾਲ ਪ੍ਰੀਤਮ ਕੌਰ ਸੁਰੱਸਤੀ ਦਾ ਵਿਆਹ ਕਰਨਾ ਚਾਹੁੰਦੀ ਸੀ।

ਸੁੰਦਰ ਸਿੰਘ ਸੁਰੱਸਤੀ ਨੂੰ ਨਾਲ ਲੈ ਕੇ ਸੁਖ ਸਾਂਦ ਨਾਲ ਆਪਣੇ ਪਿੰਡ ਪੁਜ ਗਿਆ, ਸੁਰੱਸਤੀ ਨੇ ਜਦ ਸੁੰਦਰ ਸਿੰਘ ਦੇ ਰਹਿਣ ਦਾ ਮਹਿਲ ਵੇਖਿਆ ਤਾਂ ਅਸਚਰਜ ਰਹਿ ਗਈ। ਉਸ ਨੇ ਉਮਰ ਭਰ ਵਿਚ ਅਜਿਹਾ ਸੁੰਦਰ ਮਕਾਨ ਨਹੀਂ ਦੇਖਿਆ ਸੀ। ਇਹ ਮਕਾਨ ਨਹੀਂ ਸੀ ਸਗੋਂ ਇੱਕ ਕਿਲਾ ਸੀ। ਇਸ ਦੇ ਤਿੰਨ ਹਿਸੇ ਬਾਹਰ ਅਤੇ ਤਿੰਨ ਹਿਸੇ ਅੰਦਰ ਸਨ। ਬਾਹਰ ਦਾ ਵੱਡਾ ਫਾਟਕ ਲੋਹੇ ਦਾ ਸੀ ਅਤੇ ਉਸ ਦੇ ਆਲੇ ਦੁਆਲੇ