(੧੭੬)
ਕਾਂਡ-੩੪
ਸੁੰਦਰ ਸਿੰਘ ਅਤੇ ਪ੍ਰੀਤਮ ਕੌਰ ਦੇ ਨਾ ਹੋਣ ਕਰਕੇ ਉਹਨਾਂ ਦੇ ਸੋਹਣੇ ਮਹਿਲ ਵਿਚ ਇਕ ਦਮ ਹਨੇਰਾ ਛਾ ਗਿਆ ਜਿਸ ਤਰ੍ਹਾਂ ਅਕਾਸ਼ ਉਤੇ ਚੰਦਰਮਾਂ ਦੇ ਨਾ ਹੋਣ ਕਰਕੇ ਲਖਾਂਂ ਤਾਰੇ ਕੋਈ ਸੋਭਾ ਨਹੀਂ ਪਾਉਂਦੇ ਇਸੇ ਤਰ੍ਹਾਂ ਘਰ ਵਿਚ ਸਾਰੇ ਕਲਰਕਾਂ, ਨੌਕਰਾਂ, ਚਾਕਰਾਂ, ਗੋਲੀਆਂ, ਬਾਂਦੀਆਂ ਅਤੇ ਟਹਿਲਣਾਂ ਦੇ ਹੋਣ ਪਰ ਵੀ ਇਸ ਜੋੜੇ ਦੇ ਨਾ ਹੋਣ ਕਰਕੇ ਘਰ ਦੀ ਸੋਭਾ ਨਹੀਂ ਰਹੀ ਸੀ। ਸੁਰੱਸਤੀ ਉਦਾਸੀ ਭਰੇ ਮਨ ਨਾਲ ਜ਼ਨਾਨੇ ਮਹਿਲ ਵਿਚ ਆਪਣੀਆਂ ਟਹਿਲਣਾਂ ਸਣੇ ਰਹਿੰੰਦੀ ਸੀ। ਸਾਰੀਆਂ ਚੀਜ਼ਾਂ ਵਿਕੋਲਿੱਤਰੀਆਂ ਪਈਆਂ ਸਨ ਕੰਧਾਂ ਉਤੇ ਮਕੜੀਆਂ ਨੇ ਜਾਲੇ ਤਣੇ ਹੋਏ ਸਨ। ਕਮਰੇ ਘੱਟੇ ਨਾਲ ਭਰੇ ਹੋਏ ਸਨ। ਬਾਗ਼ ਵਿਚ ਸੁਕੇ ਪੱਤਰਾਂ ਦੇ ਢੇਰ ਲੱਗੇ ਪਏ ਸਨ ਅਤੇ ਫੁਲਾਂ ਅਰ ਗਮਲਿਆਂ ਦੀ ਰਾਖੀ ਕਰਨ ਵਾਲਾ ਅਤੇ ਓਹਨਾਂ ਦੀ ਸੁਗੰਧੀ ਸੁੰਘਣ ਵਾਲਾ ਕੋਈ ਨਾ ਹੋਣ ਕਰਕੇ ਸਾਰੇ ਉਜੜ ਰਹੇ ਸਨ। ਕਈ ਵਾਰੀ ਵੇਹੜੇ ਵਿਚ ਗਿਦੜ ਆ ਵੜਦੇ। ਗੁਦਾਮ ਵਿਚ ਚੂਹੇ ਭੁੜਕਦੇ ਫਿਰਦੇ। ਰਾਤ ਛਡ ਕੇ ਦਿਨੇ ਵੀ ਕਈ ਵਾਰੀ ਚਮਚੜਿਕਾਂ ਦਿਸਦੀਆਂ ਪਰ ਚਿੰਤਾ ਅਤੇ ਗਮਾ ਵਿਚੋਂ ਕਿਸੇ ਨੂੰ ਵੇਹਲ ਹੋਵੇ ਜਾਂ ਸਿਰ ਤੇ ਮਾਲਕ ਹੋਵੇ ਤਾਂ ਹੀ ਇਹਨਾਂ ਦਾ ਪ੍ਰਬੰਧ ਹੋਵੇ ਨਾ? ਪੀਤਮ ਕੌਰ ਦੇ ਪਿਆਰ ਨਾਲ ਪਲੇ ਹੋਏ ਕਈ ਤੋਤੇ ਬਤਕਾਂ ਅਤੇ ਮੋਰ ਮਰ ਖਪ ਗਏ। ਕਈ ਕਈ ਦਿਨ ਦੁਧ ਨਾ ਚੋਣ ਕਰਕੇ ਗਊਆਂ ਦੇ ਥਨ ਭਾਰੇ ਹੋ ਕੇ ਉਹ ਰੋਗੀ ਹੋ ਗਈਆਂ। ਗਲ ਕੀ ਘਰ ਵਿੱਚ ਸਾਰੇ ਨੌਕਰ ਚਾਕਰ ਓਸੇ ਤਰ੍ਹਾਂ ਹਨ ਪਰ ਮਾਲਕ ਦੇ ਨਾ ਹੋਣ ਕਰਕੇ ਸਾਰਾ ਘਰ