(੧੭੯)
ਕਾਂਡ-੩੫
ਲਾਹੌਰ ਵਿੱਚ ਜਿੰਨਾ ਕੁ ਜ਼ਰੂਰੀ ਕੰਮ ਸੀ ਸਮਾਪਤ ਹੋ ਗਿਆ, ਵਸੀਅਤ ਨਾਮਾ ਲਿਖਿਆ ਗਿਆ, ਜਿਸ ਵਿਚ ਬ੍ਰਹਮਚਾਰੀ ਅਤੇ ਬੇ-ਪਤੇ ਸਰਦਾਰ ਲਈ ਵੀ ਕੁਝ ਇਨਾਮ ਲਿਖਿਆ ਹੋਇਆ ਸੀ, ਚੂੰ ਕਿ ਵਸੀਅਤ ਨਾਮੇ ਦੀ ਰਜਿਸਟਰੀ ਸਿਆਲਕੋਟ ਵਿੱਚ ਹੋਣੀ ਸੀ, ਏਸ ਲਈ ਸੁੰਦਰ ਸਿੰਘ ਆਪ ਡਸਕੇ ਚਲਿਆ ਗਿਆ, ਅਤੇ ਗੁਰਦਿੱਤ ਸਿੰਘ ਨੂੰ ਹੀ ਆਉਣ ਦੀ ਤਕੀਦ ਕੀਤੀ, ਗੁਰਦਿੱਤ ਸਿੰਘ ਨੇ ਭਾਵੇਂ ਸੁੰਦਰ ਸਿੰਘ ਨੂੰ ਵਸੀਅਤ ਨਾਮਾ ਲਿਖਣ ਅਤੇ ਪੈਦਲ ਸਫਰ ਕਰਣ ਤੋਂ ਬਥੇਰਾ ਰੋਕਿਆ, ਪਰ ਉਸ ਨੇ ਇਕ ਨਾ ਮੰਨੀ। ਗੱਲ ਕੀ ਸੁੰਦਰ ਸਿੰਘ ਪੈਦਲ ਹੀ ਤੁਰ ਪਿਆ। ਏਧਰੋਂ ਗੁਰਦਿੱਤ ਸਿੰਘ ਗੁਰਬਖਸ਼ ਕੌਰ ਅਤੇ ਧਰਮ ਸਿੰਘ ਗੱਡੀ ਵਿੱਚ ਚੜ੍ਹ ਕੇ ਡਸਕੇ ਪਹੁੰਚੇ। ਸੁਰੱਸਤੀ ਨੇ ਜਦ ਗੁਰਬਖਸ਼ ਕੌਰ ਨੂੰ ਦੇਖਿਆ ਤਾਂ ਉਸ ਨੂੰ ਐਉਂ ਪ੍ਰਤੀਤ ਹੋਇਆ ਕਿ ਮਨੋਂ ਇਕ ਚਮਕਦਾ ਤਾਰਾ ਫੇਰ ਚੜ੍ਹ ਪਿਆ ਹੈ, ਜਦ ਤੋਂ ਪ੍ਰੀਤਮ ਕੌਰ ਨਿਕਲ ਗਈ ਸੀ, ਗੁਰਬਖਸ਼ ਕੌਰ ਸੁਰੱਸਤੀ ਉੱਤੇ ਬਹੁਤ ਨਰਾਜ਼ ਸੀ ਅਤੇ ਓਸ ਨਾਲ ਬੋਲਿਆ ਵੀ ਨਹੀਂ ਕਰਦੀ ਸੀ ਪਰ ਹੁਣ ਸੁਰੱਸਤੀ ਨੂੰ ਦੇਖ ਕੇ ਉਸ ਦਾ ਸਾਰਾ ਗੁਸਾ ਜਾਂਦਾ ਰਿਹਾ ਅਤੇ ਓਸ ਨੇ ਸੁਰੱਸਤੀ ਨੂੰ ਖ਼ੁਸ਼ਖਬਰੀ ਸੁਣਾਈ ਕਿ ਕੱਲ ਸੁੰਦਰ ਸਿੰਘ ਏਥੇ ਪਹੁੰਚੇਗਾ। ਇਹ ਸੁਣ ਕੇ ਸੁਰੱਸਤੀ ਦਾ ਮੂੰਹ ਖ਼ੁਸ਼ੀ ਨਾਲ ਚਮਕ ਉਠਿਆ ਪਰ ਪ੍ਰੀਤਮ ਕੌਰ ਦੀ ਮੌਤ ਦਾ ਸੁਣ ਕੇ ਉਹ ਬਹੁਤ ਰੋਈ। ਕਈ ਪਾਠਕ ਸੁਰੱਸਤੀ