ਪੰਨਾ:ਵਹੁਟੀਆਂ.pdf/174

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੦)

ਦੇ ਏਸ ਰੋਣ ਉੱਤੇ ਹਾਸਾ ਉਡਾਉਣਗੇ ਤੇ ਕਹਿਣਗੇ ਕਿ ਬਗਲਾ ਮੱਛੀਆਂ ਦੀ ਮੌਤ ਸੁਣ ਕੇ ਰੋ ਰਿਹਾ ਹੈ 'ਪਰ ਸੁਰੱਸਤੀ ਭੋਲੀ ਸੀ ਉਸ ਦੇ ਦਿਲ ਵਿਚ ਇਹ ਖਿਆਲ ਵੀ ਨਾ ਆਇਆ ਕਿ ਪ੍ਰੀਤਮ ਕੌਰ ਦੇ ਮਰ ਜਾਣ ਨ ਲ ਮੈਨੂੰ ਖੁਸ਼ ਹੋਣਾ ਚਾਹੀਦਾ ਹੈ, ਏਸ ਲਈ ਏਹ ਅੱਲੜ ਕੁੜੀ ਸੱਚ ਮੁਚ ਹੀ ਰੋ ਰਹੀ ਸੀ। ਗੁਰਬਖਸ਼ ਕੌਰ ਨੇ ਸੁਰੱਸਤੀ ਨੂੰ ਵੀ ਤਸੱਲੀ ਦਿਤੀ ਅਤੇ ਆਪਣਾ ਦਿਲ ਵੀ ਉਸ ਦੇ ਨਾਲ ਪਰਚਾਉਣ ਲੱਗੀ। ਉਹ ਬਥੇਰਾ ਰੋ ਚੁਕੀ ਸੀ, ਹੁਣ ਉਹ ਏਹ ਸੋਚ ਕੇ ਚੁਪ ਕਰ ਰਹੀ ਸੀ ਕਿ "ਰੋਣ ਤੋਂ ਕੀ ਲਾਭ? ਜੇ ਮੈਂ ਰੋਂਦੀ ਰਹਾਂਗੀ ਤਾਂ ਮੇਰਾ ਪਤੀ ਤੰਗ ਹੋਵੇਗਾ ਅਤੇ ਧਰਮ ਸਿੰਘ ਵੀ ਚਿੰਤਾਤੁਰ ਹੋਵੇਗਾ, ਰੋਣ ਨਾਲ ਪ੍ਰੀਤਮ ਕੌਰ ਨੇ ਮੁੜ ਨਹੀਂ ਆਉਣਾ।"

ਗੁਰਦਿਤ ਸਿੰਘ ਅਤੇ ਗੁਰਬਖਸ਼ ਕੌਰ ਨੇ ਮਕਾਨ ਨੂੰ ਸਾਫ ਕਰਾਇਆ! ਗੰਦ ਬਾਹਰ ਕਢਾਇਆ, ਜਾਲੇ ਲੁਹਾਏ, ਗੱਲ ਕੀ ਸਾਰੇ ਦਿਨ ਦੀ ਮੇਹਨਤ ਨਾਲ ਘਰ ਸਾਫ਼ ਹੋ ਗਿਆ। ਜਿਸ ਵੇਲੇ ਸੁੰਦਰ ਸਿੰਘ ਨੇ ਆਪਣੇ ਘਰ ਦੇ ਅੰਦਰ ਪੈਰ ਰੱਖਿਆ ਤਾਂ ਸੰਧਿਆ ਦਾ ਵੇਲਾ ਸੀ, ਜਿਸ ਤਰ੍ਹਾਂ ਦਰਿਆ ਹੜ੍ਹ ਦੇ ਵੇਲੇ ਬੜਾ ਤੇਜ਼ ਅਤੇ ਤਿਆਰ ਹੁੰਦਾ ਹੈ ਪਰ ਜਦ ਭਰ ਜਾਂਦਾ ਹੈ ਤਾਂ ਬੜੇ ਅਮਨ ਚੈਨ ਨਾਲ ਵਗਦਾ ਹੈ, ਏਸੇ ਤਰ੍ਹਾਂ ਸੁੰਦਰ ਸਿੰਘ ਦੀ ਚਿੰਤਾ ਦਾ ਹਾਲ ਹੋ ਗਿਆ ਓਸ ਦੇ ਗ਼ਮ ਅਤੇ ਫਿਰ ਕੁਝ ਘੱਟ ਨਹੀਂ ਗਏ ਸਨ ਪਰ ਹੁਣ ਉਹ ਬੇਚੈਨ ਅਤੇ ਘਾਬਰਿਆ ਹੋਇਆ ਨਹੀਂ ਸੀ ਉਸ ਨੇ ਬੜੀ ਗੰਭੀਰਤਾ ਨਾਲ ਨੋਕਰਾਂ ਚਾਕਰਾਂ ਅਤੇ ਘਰ ਦੇ ਆਦਮੀਆਂ ਨਾਲ ਗੱਲ ਬਾਤ ਕੀਤੀ ਅਤੇ ਸਾਰਿਆਂ ਦਾ ਹਾਲ ਚਾਲ ਪੁਛਿਆ। ਪਰ ਸੁਰੱਸਤੀ