ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੧)

ਨਾਲ ਗੱਲ ਤਕ ਨਾ ਕੀਤੀ। ਸੁੰਦਰ ਸਿੰਘ ਦੇ ਹੁਕਮ ਅਨੁਸਾਰ ਨੌਕਰਾਂ ਨੇ ਉਸ ਦਾ ਬਿਸਤਰਾ ਉਸ ਕਮਰੇ ਵਿਚ ਵਿਛਾਇਆ ਜਿਥੇ ਕਿ ਪ੍ਰੀਤਮ ਕੌਰ ਰਹਿੰਦੀ ਹੁੰਦੀ ਸੀ। ਅੱਧੀ ਰਾਤ ਹੋਈ ਤਾਂ ਸੁੰਦਰ ਸਿੰਘ ਓਸ ਕਮਰੇ ਵਿਚ ਪਹੁੰਚਾ ਪਰ ਸੌਣ ਲਈ ਨਹੀਂ ਸਗੋਂ ਰੋਣ ਲਈ, ਪੀਤਮ ਕੌਰ ਦਾ ਏਹ ਕਮਰਾ ਬੜਾ ਸੋਹਣਾ ਸਜਿਆ ਹੋਇਆ ਅਤੇ ਖਾਲੀ ਸੀ। ਰਾਤ ਕਾਲੀ ਬੋਲੀ ਅਤੇ ਭਿਆਨਕ ਸੀ ਸੰਧਿਆ ਵੇਲੇ ਕੁਝ ਕਣੀਆਂ ਭੀ ਪਈਆਂ ਸਨ ਤੇ ਹੁਣ ਹਵਾ ਦਾ ਤੁਫਾਨ ਬੜੇ ਜ਼ੋਰ ਨਾਲ ਰੌਲਾ ਪਾ ਰਿਹਾ ਸੀ। ਬਾਰੀਆਂ ਬੂਹੇ ਖੜਕਦੇ ਸਨ। ਸੁੰਦਰ ਸਿੰਘ ਨੇ ਸਾਰੇ ਬੂਹੇ ਭੀੜੇ ਪਰ ਇਕ ਬਾਰੀ ਜੋ ਬਿਸਤਰੇ ਵਲ ਸੀ, ਤਾਜ਼ੀ ਹਵਾ ਦੇ ਆਣ ਜਾਣ ਲਈ ਖੁਲ੍ਹੀ ਰਹਿਣ ਦਿਤੀ ਅਤੇ ਆਪ ਭੁੰਜੇ ਬੈਠ ਕੇ ਰੋਣ ਲਗ ਪਿਆ। ਕਮਰੇ ਦੀ ਇਕ ਇਕ ਚੀਜ਼ ਉਹਨੂੰ ਪੀਤਮ ਕੌਰ ਦੀ ਵੱਖੋ ਵੱਖ ਸਮਿਆਂ ਦੀਆਂ ਵੱਖੋ ਵੱਖ ਗੱਲਾਂ ਯਾਦ ਕਰਾਉਂਦੀ ਸੀ। ਹਾਇ! ਉਹ ਸਮਾਂ ਕਿਹਾ ਭਾਗਾਂ ਭਰਿਆ ਸੀ ਜਦੋਂ ਸੁੰਦਰ ਸਿੰਘ ਅਤੇ ਪੀਤਮ ਕੌਰ ਪ੍ਰੇਮ ਨਾਲ ਏਸ ਕਮਰੇ ਵਿਚ ਕੱਠੇ ਬੈਠਦੇ ਹੁੰਦੇ ਸਨ। ਹੁਣ ਏਸ ਕਮਰੇ ਦੀ ਹਰੇਕ ਚੀਜ਼ ਤੇ ਚਿੰਤਾ ਵਸ ਰਹੀ ਸੀ ਅਤੇ ਏਹ ਸਮਾਂ ਬੜਾ ਭਿਆਨਕ ਪਰਤੀਤ ਹੋ ਰਿਹਾ ਸੀ ਸੁੰਦਰ ਸਿੰਘ ਹਰੇਕ ਚੀਜ਼ ਦੇਖਕੇ ਸਾਰਿਆਂ ਲਈ ਵੱਖੋ ਵਖ ਅਥਰ ਵਗਾ ਰਿਹਾ ਸੀ। ਪ੍ਰੀਤਮ ਕੌਰ ਦੇ ਹਥ ਦੇ ਲਿਖੇ ਹੋਏ ਇਹਨਾਂ ਅੱਖਰਾਂ ਨੇ ਸੁੰਦਰ ਸਿੰਘ ਦੀਆਂ ਚੀਕਾਂ ਕਢਾ ਦਿਤੀਆਂ:

"ਸੰ: ੧੯.....ਬਿਕ੍ਰਮੀ ਵਿਚ ਇਹ ਕਮਰਾ ਆਪਣੇ ਪ੍ਰਾਣ ਪਿਆਰੇ ਸਿਰਤਾਜ ਪਤੀ ਲਈ ਉਸ ਦੀ ਦਾਸੀ ਪ੍ਰੀਤਮ