ਪੰਨਾ:ਵਹੁਟੀਆਂ.pdf/176

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੨)

ਕੌਰ ਨੇ ਤਿਆਰ ਕਰਵਾਇਆ।"

ਸੁੰਦਰ ਸਿੰਘ ਨੇ ਇਸ ਲਿਖਤ ਨੂੰ ਕਈ ਵਾਰ ਪੜ੍ਹਿਆ ਅਤੇ ਫੁਟ ਫੁਟ ਕੇ ਰੋਇਆ। ਅਚਨਚੇਤ ਦੀਵਾ ਮੱਧਮ ਹੋ ਗਿਆ ਅਤੇ ਬੁਝਣ ਦੇ ਨੇੜੇ ਹੋ ਗਿਆ ਸੁੰਦਰ ਸਿੰਘ ਇਕ ਠੰਢਾ ਹਾਉਕਾ ਭਰ ਕੇ ਲੰਮਾ ਪੈ ਗਿਆ ਇਸ ਧੁੰਦਲੀ ਰੋਸ਼ਨੀ ਵਿਚ ਅਤਿ ਹੈਰਾਨੀਦ ਇਕ ਗੱਲ ਹੋਈ ਅਰਥਾਤ ਸੁੰਦਰ ਸਿੰਘ ਨੇ ਜਦ ਖੁਲੀ ਬਾਰੀ ਵਲ ਧਿਆਨ ਕੀਤਾ ਤਾਂ ਉਸ ਨੂੰ ਨਿੰਮੇ ਚਾਨਣ ਵਿਚ ਇਕ ਤੀਵੀਂ ਦਾ ਬੁਤ ਨਜ਼ਰ ਆਇਆ। ਇਸ ਤੀਵੀਂ ਦੀ ਸ਼ਕਲ ਪ੍ਰੀਤਮ ਕੌਰ ਨਾਲ ਮਿਲਦੀ ਜੁਲਦੀ ਸੀ। ਸੰਦਰ ਸਿੰਘ ਦੇ ਲੂੰ ਕੰਡੇ ਹੋ ਗਏ ਉਹ ਉਠ ਕੇ ਉਸ ਬੁਤ ਵਲ ਵਧਿਆ ਪਰ ਝਟ ਦੀਵਾ ਬੁਝ ਗਿਆ ਅਤੇ ਉਹ ਬਤ ਅਖਾਂ ਤੋਂ ਓਹਲੇ ਹੋ ਗਿਆ ਅਤੇ ਸੁੰਦਰ ਸਿੰਘ ਬੇਸੁਰਤ ਹੋ ਕੇ ਧਰਤੀ ਤੇ ਢਹਿ ਪਿਆ। ਜਦ ਹੋਸ਼ ਆਈ ਤਾਂ ਕਮਰੇ ਵਿਚ ਹਨੇਰਾ ਛਾਇਆ ਹੋਇਆ ਸੀ। ਉਸ ਨੂੰ ਯਾਦ ਆ ਗਿਆ ਕਿ ਮੈਂ ਕਿਉਂ ਬੇਹੋਸ਼ ਹੋਇਆ ਸੀ। ਪਰ ਹੁਣ ਉਸ ਦਾ ਸਿਰ ਸਿਰਹਾਣੇ ਉਤੇ ਸੀ ਹੇ ਪ੍ਰਮੇਸ਼ਵਰ! ਇਹ ਕੀ ਗਲ ਹੈ ਕੀ ਇਹ ਸਰਹਾਣਾ ਹੈ ਜਾਂ ਕਿਸੇ ਦੇ ਪਟ? ਕੀ ਸੁਰੱਸਤੀ ਦੇ ਪੱਟਾਂ ਉਤੇ ਮੇਰਾ ਸਿਰ ਤਾਂ ਨਹੀਂ?

ਇਸ ਸ਼ੱਕ ਦੇ ਦੂਰ ਕਰਨ ਲਈ ਉਸ ਨੇ ਪੁੱਛਿਆ ਤੂੰ ਕੌਣ ਹੈਂਂ? ਪਰ ਕੁਝ ਉਤਰ ਨਾ ਮਿਲਿਆ। ਹਾਂ, ਇਕ ਦੋ ਪਾਣੀ ਦੇ ਤੁਬਕੇ ਓਸ ਦੇ ਮੂੰਹ ਉਤੇ ਆ ਪਏ ਜਿਸ ਤੋਂ ਓਸ ਨੂੰ ਪਤਾ ਲਗ ਗਿਆ ਕਿ ਉਹ ਇਸਤ੍ਰੀ ਰੋ ਰਹੀ ਹੈ। ਸੰਦਰ ਸਿੰਘ ਨੇ ਹਥ ਚੁਕ ਕੇ ਉਸ ਦੇ ਸਰੀਰ ਨੂੰ ਲਾਇਆ। ਉਹ ਘਾਬਰ ਗਿਆ ਅਤੇ ਕੁਝ ਚਿਰ ਦੜ ਵਟ ਪਿਆ ਰਿਹਾ। ਹੁਣ ਸਵੇਰ ਹੋ ਚਲਾ ਸੀ