ਪੰਨਾ:ਵਹੁਟੀਆਂ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੮ ੪) ਤੀਵੀਂ-(ਹਥ ਜੋੜਕੇ) ਉੱਠੇ ਮੇਰੇ ਪਾਣ ਪਿਆਰੇ, ਮੇਰੇ ਮਾਲਕ, ਮੇਰੇ ਸਵਾਮੀ ! ਉਠੋ ਮੈਂ ਬੜੇ ਦੁਖ ਭੋਗੇ ਹਨ ਪਰ ਹੁਣ ਉਨ੍ਹਾਂ ਦਾ ਅੰਤ ਹੈ । ਮੈਂ ਮਰ ਨਹੀਂ ਗਈ ਸਗੋਂ ਜੀਉਂਦੀ ਹਾਂ ਅਤੇ ਤੁਹਾਡੀ ਸੇਵਾ ਕਰਨ ਲਈ ਆਈ ਹਾਂ। ਸੁੰਦਰ ਸਿੰਘ ਨੇ ਝਟ ਪ੍ਰੀਤਮ ਕੌਰ ਨੂੰ ਛਾਤੀ ਨਾਲ ਲਾ ਲਿਆ ਅਤੇ ਦੰਪਤੀ ਰੋਣ ਲਗ ਪਏ ਪਰ ਇਹ ਰੋਣਾ ਖੁਸ਼ੀ ਦਾ ਸੀ।