ਪੰਨਾ:ਵਹੁਟੀਆਂ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੮੬) ਵੀ ਇਹੋ ਹੀ ਦੱਸਿਆ । ਬ੍ਰਹਮਚਾਰੀ ਨੂੰ ਇਹ ਵੀ ਪਤਾ ਲੱਗ ਗਿਆ ਕਿ ਤੁਸੀਂ ਉਥੇ ਗਏ ਅਤੇ ਮੇਰੇ ਮਰ ਜਾਣ ਦੀ ਖਬਰ ਸੁਣਕੇ ਮੁੜ ਆਏ ਹੈ ਉਹ ਤੁਹਾਡੇ ਪਿਛੋਂ ਆਇਆ ਤੇ ਪਤਲੋਂ ਉਹ ਹਰ ਗਿਆ। ਮੈਂ ਵੀ ਸੁਣਿਆ ਕਿ ਦੋ ਤਿੰਨ ਦਿਨਾਂ ਤਕ ਆਉਣ ਵਾਲੇ ਹੋ ਇਸ ਲਈ ਮੈਂ ਏਥੇ ਆਈ ਤੁਹਾਨੂੰ ਨਾ ਦੇਖ ਕੇ ਵਾਪਸ ਚਲੀ ਗਈ। ਹੁਣ ਮੈਨੂੰ ਪੰਜ ਛੇ ਕੋਹ ਪੈਂਡਾ ਕਰਨਾ ਦੁਖਦਾਈ ਮਲਮ ਨਹੀਂ ਹੁੰਦਾ ਕ9 ਮੈਂ ਸੰਧਿਆ ਵੇਲੇ ਫੇਰ ਉਥੇ ਤਰੀ ਤੇ ਰਾਤ ਦੇ ਇਕ ਬਜੇ ਦੇ ਲਗ ਭਗ ਏਥੇ ਪਹੁੰਚ ਗਈ। ਬਾਰੀ ਖੁਲੀ ਦੇਖ ਕੇ ਮੈਂ ਅੰਦਰ ਚਲੀ ਆਈ ਅਤੇ ਬੂਹੇ ਪਿਓ ਰੁਕ ਰਹੀ ਜਦੋਂ ਮੈਂ ਤੁਹਾਨੂੰ ਰੋਂਦਿਆਂ ਅਤੇ ਵਿਲਦਾm ਦੇਖਿਆ ਤਾਂ ਪਹਿਲਾਂ ਤਾਂ ਮੇਰਾ ਜੀ ਕੀਤਾ ਕਿ ਤੁਹਾਡੇ ਚਰਨ ਉਤੇ ਢਹਿ ਪਵਾਂ ਪਰ ਇਸ ਡਰ ਕਰਕੇ ਕਿ ਸ਼ਾਇਦ ਤੁਸੀਂ ਮਰ ਕਸੂਰ ਮਾਫ ਕਰੋ ਜਾਂ ਨਾ, ਰੁਕੀ ਰਹੀ ਫੇਰ ਮੈਂ ਦੀਵਾ ਨਿਖਾ ਕੇ ਕੇ ਆਪਣਾ ਆਪ ਤੁਹਾਨੂੰ ਦਿਖਾਇਆ ਤੁਸੀਂ ਬੇਸੁਰਤ ਹੋ ਕੇ ਡਿਗ ਪਏ ਅਤੇ ਮੈਂ ਤੁਹਾਡਾ ਸਿਰ ਆਪਣੀ ਗੋਦ ਵਿਚ ? ਲਿਆ। ਮੈਨੂੰ ਪਤਾ ਨਹੀਂ ਸੀ ਕਿ ਅੱਜ ਵਰਗੀ ਖੁਸ਼ੀ ਮਰ ਕਿਸਮਤ ਵਿਚ ਲਿਖੀ ਹੋਈ ਹੈ ਪਰ ਸ਼ੋਕ ਹੈ ਤੁਹਾਡੇ ਉਤੇ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ । ਤੁਸੀਂ ਆਪਣੇ ਹਥਾਂ ਨਾਲ ਮੇਰੇ ਸਰੀਰ ਨੂੰ ਛੋਹਿਆ ਪਰ ਪਛਾਣ ਨਾ ਸਕੇ ਜੇ ਮੇਂ ਹੁੰਦੀ ਤਾਂ ਤੁਹਾਡੇ ਸਾਹ ਦੀ ਅਵਾਜ਼ ਤੋਂ ਹੀ ਤੁਹਾਨੂੰ ਪਛਾਣ ਲੈਂਦੀ ।