ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੮੭) ਕਾਂਡ-੩੭ ਉਪਰਲੀ ਰਾਤ ਜੇ ਸੁੰਦਰ ਸਿੰਘ ਤੇ ਪ੍ਰੀਤਮ ਕੌਰ ਲਈ ਅਜੀਬ ਸੀ ਤਾਂ ਕੋਈ ਗੱਲ ਨਹੀਂ ਕਿ ਇਹ ਸੁਰੱਸਤੀ ਲਈ ਵੀ ਅਨੋਖੀ ਨਾ ਹੁੰਦੀ । ਪਾਠਕ ਜਾਣਦੇ ਹਨ ਕਿ ਸੁੰਦਰ ਸਿੰਘ ਨੇ ਘਰ ਦੇ ਹੋਰ ਸਾਰੇ ਆਦਮੀਆਂ ਨਾਲ ਤਾਂ ਗੱਲ ਬਾਤ ਕੀਤੀ ਸੀ ਪਰ ਸੁਰੱਸਤੀ ਨਾਲ ਜ਼ਬਾਨ ਸਾਂਝੀ ਵੀ ਨਹੀਂ ਕੀਤੀ ਸੀ, ਇਸ ਲਈ ਉਸ ਦੇ ਦਿਲ ਦੇ ਅੰਦਰ ਭਾਂਬੜ ਬਲ ਬਲ ਉਠਦੇ ਸਨ । ਉਹ ਸੋਚਣ ਲੱਗੀ ਕਿ ਮੈਂ ਕਿਉਂ ਆਪਣੇ ਪਤੀ ਦੇ ਦਰਸ਼ਨਾਂ ਲਈ ਜੀਉਂਦੀ ਰਹੀ ? ਹੁਣ ਮੇਰੇ ਲਈ ਕੇਹੜੀ ਖੁਸ਼ੀ ਬਾਕੀ ਰਹਿ ਗਈ ਹੈ ? ਉਹ ਸਾਰੀ ਰਾਤ ਰੋਂਦੀ ਰਹੀ ਅਤੇ ਪਿਛਲੇ ਪਹਿਰ ਉਸ ਨੂੰ ਨੀਂਦਰ ਨੇ ਘੇਰ ਲਿਆ, ਸੁਪਨੇ ਵਿਚ ਕੀ ਦੇਖਦੀ ਹੈ ਕਿ ਓ ਹੋ ਸੁਰਤ ਜੋ ਆਪਣੇ ਪਿਤਾ ਦੇ ਚਲਾਣੇ ਦੀ ਰਾਤ ਨੂੰ ਦੇਖੀ ਸੀ ਹੁਣ ਫਿਰ ਆ ਮੌਜੂਦ ਹੋਈ ਹੈ ਪਰ ਇਸ ਵੇ ਉਹ ਹਰੇ ਜਵਾਹਰਾਂ ਨਾਲ ਭਰੀ ਹੋਈ ਨਹੀਂ ਸੀ ਸਗੋਂ ਸਧਾਰਨ ਕਪੜਿਆਂ ਵਿਚ ਇਕ ਬੱਦਲ ਉਤੇ ਸਵਾਰ ਸੀ, ਇਸ ਬੱਦਲ ਵਿਚੋਂ ਇਕ ਹੋਰ ਚੇਹਰਾ ਮੁਸਕਰਾਉਂਦਾ ਦਿਸਿਆ ਜੋ ਗੁਰਦੇਈ ਦੀ ਸਰਤ ਦੇ ਨਾਲ ਰਲਦਾ ਮਿਲਦਾ ਸੀ ਸੁਰੱਸਤੀ ਸਹਿਮ ਗਈ ਅਤੇ ਉਸਦੀ ਮਾਂ ਨੇ ਕਿਹਾ "ਪਿਆਰੀ ਧੀ ! ਜਦੋਂ ਪਹਿਲੀ ਵੇਰ ਮੈਂ ਆਈ ਸੀ ਤਾਂ ਤੂੰ ਮੇਰੀਆਂ ਗੱਲਾਂ ਉਤੇ ਯਕੀਨ ਨਹੀਂ ਕੀਤਾ ਸੀ, ਹੁਣ ਤੂੰ ਸਭ ਕੁਛ ਦੇਖ ਅਤੇ ਭਾਰਤ ਲਿਆ ਹੈ। ਉਦੋਂ ਮੈਂ ਕਿਹਾ ਸੀ ਕਿ ਮੈਂ ਇਕ ਵਾਰੀ ਫੇਰ ਆਵਾਂਗੀ ਇਸ ਲਈ ਮੈਂ