ਪੰਨਾ:ਵਹੁਟੀਆਂ.pdf/182

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੮੮) ਆਪਣੇ ਇਕਰਾਰ ਅਨੁਸਾਰ ਆ ਗਈ ਹਾਂ ਜੇ ਤੂੰ ਸੰਸਾਰ ਦੀਆਂ ਖੁਸ਼ੀਆਂ ਨਾਲ ਰੱਜ ਚੁਕੀ ਹੈ ਤਾਂ ਮੇਰੇ ਨਾਲ ਚਲੀ ਚਲ । ਸੁਰੱਸਤੀ-ਮਾਂ ! ਮੈਂ ਬਹੁਤ ਰੱਜ ਚੁਕੀ ਹਾਂ ਮੈਨੂੰ ਆਪਣੇ ਨਲ ਲੈ ਚਲ । ਮੈਂ ਹੁਣ ਏਥੇ ਰਹਿਣਾ ਨਹੀਂ ਚਾਹੁੰਦੀ । ਮਾਂ-(ਖੁਸ਼ ਹੋ ਕੇ) ਹੱਛਾ ਤੇ ਫੇਰ ਆ ਜਾਹ ! ਬਰੱਸਤੀ ਦੀ ਅੱਖ ਖੁਲ ਗਈ ਉਹ ਕਰਤਾਰ ਅਗ ਬੇਨਤੀ ਕਰਨ ਲਗੀ ਕਿ ਮੇਰਾ ਸੁਫਨਾ ਸੱਚਾ ਹੋਵੇ । ਸਵੇਰੇ ਤੜਕੇ ਹੀ ਗੁਰਦੇਈ ਸੁਰੱਸਤੀ ਦੇ ਕਮਰੇ ਵਿਚ ਆਈ ਅਤੇ ਉਸ ਨੂੰ ਰੋਂਦਿਆਂ ਦੇਖ ਕੇ ਕਹਿਣ ਲਗੀ ਦਾਰਨੀ ਤੂੰ ਰੋਂਦੀ ਕਿਉਂ ਹੈ? ਤੈਨੂੰ ਕੀ ਦੁਖ ਹੈ ? ਕੀ ਤੂੰ ਸਾਰੀ ਰਾਤ ਹੀ ਰੋਂਦੀ ਰਹੀ ਹੈ ? ਕੀ ਸਰਦਾਰ ਜੀ ਨੇ ਤੈਨੂੰ ਕੁਝ ਕਿਹਾ ਹੈ ? ਸੁਰੱਸਤੀ-ਕੁਝ ਨਹੀਂ। ਗੁਰਦੇ ਈ-(ਅੰਦਰੋਂ ਖੁਸ਼ ਹੋ ਕੇ) ਕੀ ਸਰਦਾਰ ਜੀ ਨੇ ਤੈਨੂੰ ਝਿੜਕਿਆ ਹੈ ? ਮੈਂ ਹਾਂ ਤਾਂ ਟਹਿਲਣ ਪਰ ਮੈਨੂੰ ਆਪਣੀ ਹਮਦਰਦਨ ਸਮਝ ਕੇ ਸਾਰਾ ਹਾਲ ਦਸ ਦੇਵੋ । ਸੁਰੱਸਤੀ-ਉਹਨਾਂ ਨੇ ਤਾਂ ਮੇਰੇ ਨਾਲ ਗਲ ਤਕ ਨਹੀਂ ਕੀਤੀ ? ਗੁਰਦੇਈ-ਕਿਉਂ ? ਇਨੇ ਦਿਨਾਂ ਦੇ ਵਿਛੋੜੇ ਮਗਰੋਂ ਮਿਲ ਕੇ ਉਹਨਾਂ ਨੇ ਤੁਹਾਡੇ ਨਾਲ ਗੱਲ ਵੀ ਨਹੀਂ ਕੀਤੀ ? ਸੁਰੱਸਤੀ-(ਹਉਕਾ ਭਰ ਕੇ) ਉਹਨਾਂ ਨੇ ਤਾਂ ਮੈਨੂੰ ਵੇਖਿਆ ਤਕ ਨਹੀਂ। ਗੁਰਦੇਈ-ਤਾਂ ਕਿਉਂ ਏਨਾ ਦੁਖੀ ਹੁੰਦੀ ਹੈ ? ਨੀਆਂ ਵਿਚ ਹਜ਼ਾਰਾਂ ਲੋਕ ਸਿਰ ਤੋਂ ਲੈ ਕੇ ਪੈਰਾਂ ਤਕ ਦੁਖਾਂ ਨਾਲ