(੨੮)
ਕਾਂਡ-੫
ਵਿਧਵਾ ਸੁਰੱਸਤੀ ਸੁੰਦਰ ਸਿੰਘ ਦੇ ਘਰ ਵਿਚ ਹੀ ਰਹਿੰਦੀ ਹੈ, ਇਥੇ ਇਸ ਨੂੰ ਬਿਨਾ ਪਤੀ ਦੇ ਵਿਯੋਗ ਦੇ ਹੋਰ ਕਿਸੇ ਤਰ੍ਹਾਂ ਦਾ ਦੁਖ ਨਹੀਂ ਸੀ। ਖਾਣ ਪੀਣ ਦਾ ਘਾਟਾ ਨਹੀਂ ਸੀ ਪਹਿਨਣ ਨੂੰ ਕਪੜੇ ਚੰਗੇ ਤੋਂ ਚੰਗੇ ਮਿਲਦੇ ਸਨ, ਜੀ ਪਰਚਾਉਣ ਨੂੰ ਕਈ ਇਸਤਰੀਆਂ ਸਨ। ਜੇਕਰ ਸੁਰੱਸਤੀ ਦੇ ਕੁਛੜ ਇੱਕ ਬਾਲ ਵੀ ਖੇਡਦਾ ਹੁੰਦਾ ਤਾਂ ਵੀ ਉਸ ਨੂੰ ਪਤੀ ਦਾ ਵਿਯੋਗ ਅਜਿਹਾ ਦੁਖਦਾਈ ਨਾ ਹੁੰਦਾ ਪਰ ਸੁਖ! ਫੇਰ ਵੀ ਸੁਰੱਸਤੀ ਨੂੰ ਆਪਣੇ ਪਤੀ ਦਾ ਵਿਛੋੜਾ ਸੈਂਕੜੇ ਹਜ਼ਾਰ ਅਜੇਹੀਆਂ ਵਿਧਵਾਵਾਂ ਨਾਲੋਂ ਘਟ ਦੁਖਦਾਈ ਸੀ ਜੋ ਕਿ ਕੇਵਲ ਵਿਧਵਾ ਹੋਣ ਕਰਕੇ ਸਹੁਰਿਉਂ ਅਤੇ ਪੇਕਿਉਂ ਦੂਰ ਦੂਰ ਹੋਣ ਦੇ ਕਾਰਨ ਜਾਨੋ ਅਵਾਜ਼ਾਰ ਹੋਈਆਂ ਹੁੰਦੀਆਂ ਹਨ। ਇਸ ਘਰ ਵਿੱਚ ਇਸ ਨੂੰ ਡੈਣ ਜਾਂ ਭੈੜੇ ਪੈੜੇ ਵਾਲੀ ਨਹੀਂ ਸਮਝਿਆ ਜਾਂਦਾ ਸੀ ਅਤੇ ਹਰ ਤਰ੍ਹਾਂ ਯੋਗ ਨਾਲ ਰੱਖਣੀ ਅਤੇ ਯੋਗ ਆਦਰ ਸਤਿਕਾਰ ਹੁੰਦਾ ਸੀ, ਜਿਸ ਕਰਕੇ ਵਿਚਾਰੀ ਸੁਰੱਸਤੀ ਆਪਣੇ ਇਹ ਵਖਤ ਦੇ ਦਿਨ ਹੋਰਨਾਂ ਨਾਲੋਂ ਚੰਗੇ ਬਤੀਤ ਕਰ ਰਹੀ ਸੀ। ਇਕ ਦਿਨ ਦੁਪਹਿਰ ਵੇਲੇ ਘਰ ਦੀਆਂ ਸਾਰੀਆਂ ਤੀਵੀਆਂ ਕੰਮ ਕਾਜ ਤੋਂ ਵੇਹਲੀਆਂ ਹੋ ਕੇ ਘਰ ਦੇ ਪੱਛਮੀ ਹਿੱਸੇ ਵਲ ਕਠੀਆਂ ਹੋਈਆਂ ਹੋਈਆਂ ਸਨ, ਨਿਕੀਆਂ ਕੁੜੀਆਂ ਤੋਂ ਲੈ ਕੇ ਵੱਡੀਆਂ ਬਢੀਆਂ ਤੱਕ ਸਾਰੀਆਂ ਆਪੋ ਆਪਣੇ ਸੁਭਾਉ ਅਨੁਸਾਰ ਹੱਸ ਖੇਡ ਅਤੇ ਕੁਝ ਮਮੂਲੀ