ਪੰਨਾ:ਵਹੁਟੀਆਂ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੦)

ਹੋਈ ਸੀ, ਮਥੇ ਉਤੇ ਬੜਾ ਸੋਹਣਾ ਟਿੱਕਾ ਅਤੇ ਬਾਕੀ ਸਾਰਾ ਮੂੰਹ ਸੰਧੂਰ ਨਾਲ ਰੰਗਿਆ ਹੋਇਆ ਸੀ, ਇਕ ਬੜੀ ਸਾਫ ਗੇਰੂਏ ਰੰਗ ਦੀ ਰੰਗੀ ਹੋਈ ਧੋਤੀ ਤੇੜ ਉਤੇ ਕੀਤੀ ਹੋਈ ਸੀ, ਸਿਰ ਦੇ ਕੇਸ ਰੇਸ਼ਮ ਨਾਲੋਂ ਵੀ ਮਹੀਨ ਸਨ ਅਤੇ ਜੂੜਾ ਪਿਛਲੇ ਪਾਸੇ ਕੀਤਾ ਹੋਇਆ ਸੀ, ਪੈਰੀਂ ਖੜਾਵਾਂ ਅਤੇ ਹਥ ਵਿਚ ਸਤਾਰ ਸੀ।

ਸੁੰਦਰ ਸਿੰਘ ਦੇ ਲੰਗਰ ਵਿਚ ਬਹੁਤ ਸਾਰੇ ਫਕੀਰ ਫੁਕਰੇ ਸਾਧੂ ਅਤੇ ਅਭਯਾਗਤ ਰੋਜ਼ ਢਿਡ ਭਰਨ ਲਈ ਆਉਂਦੇ ਹੁੰਦੇ ਸਨ ਪਰ ਕਿਸੇ ਸਾਧੂ ਜਾਂ ਸਾਧਣੀ ਨੂੰ ਇਸਤਰੀਆਂ ਦੇ ਪਾਸੇ ਜਾਣ ਦੀ ਆਗਿਆ ਨਹੀਂ ਸੀ, ਇਸ ਲਈ ਜਦ 'ਜੈ ਰਾਧਕਾਂ' ਦੀ ਅਵਾਜ਼ ਕੰਨੀਂ ਪਈ ਤਾਂ ਕਈ ਤੀਵੀਆਂ ਇਸ ਵੈਸ਼ਨੋ ਵਲ ਤਕਣ ਲਗੀਆਂ ਅਤੇ ਇਕ ਨੇ ਹੈਰਾਨੀ ਨਾਲ ਪੁਛਿਆ-ਤੂੰ ਕੌਣ ਹੈਂ'? ਏਧਰ ਕਿਸਤਰ੍ਹਾਂ ਆਇਆ ਹੈ? ਰੋਟੀ ਦੀ ਲੋੜ ਹੈ ਤਾਂ ਲੰਗਰ ਵਲ ਜਾ ਪਰ ਜਦ।' ਪਰ ਜਦ ਉਸ ਇਸਤਰੀ ਅਤੇ ਹੋਰਨਾਂ ਨੇ ਇਸ ਸਾਧੂ ਵਲ ਨਜ਼ਰ ਕਰਕੇ ਤਕਿਆਂ ਤਾਂ ਸੁੰਦਰਤਾ ਦਾ ਇਕ ਦਿਓਤਾ ਨਜ਼ਰ ਆਇਆ। ਉਸ ਨੇ ਕਿਹਾ 'ਮੈਂ ਵੈਸ਼ਨੋ ਹਾਂ, ਮੇਰਾ ਨਾਉਂ ਹਰੀ ਦਾਸ ਹੈ, ਲੰਗਰ ਵਿੱਚੋਂ ਭੋਜਨ ਪਾ ਆਇਆ ਹਾਂ। ਕੀ ਤੁਸੀਂ ਕੋਈ ਗੀਤ ਸੁਣਨਾ ਚਾਹੁੰਦੀਆਂ ਹੋ?' ਕੁਝ ਉਸ ਦੀ ਸੁੰਦਰਤਾ ਤੇ ਕੁਝ ਉਸ ਦੀ ਮਿਠੀ ਆਵਾਜ਼ ਨੇ ਸਾਰੀਆਂ ਤੀਵੀਆਂ ਨੂੰ ਅਜਿਹਾ ਮੋਹਤ ਕਰ ਲਿਆ ਕਿ ਉਸ ਦਾ ਪ੍ਰਸ਼ਨ ਸੁਣਦਿਆਂ ਹੀ ਬਹੁਤੀਆਂ ਦੇ ਮੂੰਹੋਂ 'ਹਾਂ ਹਾਂ, ਦੀ ਅਵਾਜ਼ ਨਿਕਲੀ। ਵੈਸ਼ਨੋ ਹਰੀ ਦਾਸ ਤੀਵੀਆਂ ਦੀ ਪ੍ਰਵਾਨਗੀ ਪ੍ਰਾਪਤ ਕਰਕੇ ਉਥੇ ਹੀ ਬੈਠ ਗਿਆ ਜਿਥੇ ਕਿ