ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੧)

ਸੁਰਸੱਤੀ ਇਕ ਕੁੜੀ ਨੂੰ ਸੰਥਾ ਪੜ੍ਹਾ ਰਹੀ ਸੀ।ਸੁਰੱਸਤੀ ਰਾਗ ਦੀ ਚਾਹਵਾਨ ਸੀ। ਵੈਸ਼ਨੋ ਦੀ ਸਤਾਰ ਵਿਚੋਂ ਝੀਂ ਝੀਂ ਦੀ ਅਵਾਜ਼ ਸੁਣਦਿਆਂ ਹੀ ਉਹ ਉਸ ਦੇ ਹੋਰ ਨੇੜੇ ਹੋ ਗਈ। ਵੈਸ਼ਨੋ ਨੇ ਪੁਛਿਆ ਕਿ ਉਹ ਕੀ ਸੁਨਣਾ ਚਾਹੁੰਦੀਆਂ ਹਨ? ਇਸ ਪਰ ਸਾਰੀਆਂ ਆਪੋ ਆਪਣੀ ਮਰਜ਼ੀ ਦੇ ਰਾਗਾਂ ਅਤੇ ਗਾਉਣਾਂ ਦੀ ਫਰਮਾਇਸ਼ ਕਰਨ ਲਗੀਆਂ। ਕੋਈ ਤਾਂ ਖੁਸ਼ੀ ਦਾ ਰਾਗ ਸੁਣਨਾ ਚਾਹੁੰਦੀ ਸੀ ਅਤੇ ਕੋਈ ਵਯੋਗ ਦਾ, ਕੋਈ ਜੋਗ ਸੁਣਨ ਲਈ ਕਹਿੰਦੀ ਅਤੇ ਕੋਈ ਕਾਨੜਾ, ਕੋਈ ਕਿਸੇ ਗੀਤ ਦਾ ਨਾਮ ਲੈਂਦੀ ਅਤੇ ਕੋਈ ਬਿਸ਼ਨਪਤੇ ਦਾ, ਗਲ ਕੀ ਜਿੰਨੇ ਮੂੰਹ ਉੱਨੀਆਂ ਫੁਰਮਾਇਸ਼ਾਂ ਸਨ, ਵੈਸ਼ਨੋ ਇਹਨਾਂ ਸਾਰੀਆਂ ਗਲਾਂ ਨੂੰ ਸੁਣਦਾ ਰਿਹਾ ਤੇ ਅਖੀਰ ਵਿਚ ਸੁਰੱਸਤੀ ਵਲ ਜੋ ਅਜੇ ਤਕ ਚੁਪ ਕਰ ਕੇ ਬੈਠੀ ਸੀ, ਮੂੰਹ ਕਰ ਕੇ ਪੁਛਣ ਲਗਾ ਤੁਹਾਡੀ ਕੋਈ ਫਰਮਾਇਸ਼ ਨਹੀਂ?' ਸੁਰੱਸਤੀ ਬੜੀ ਸ਼ਰਮਾਕਲ ਸੀ। ਉਸ ਨੇ ਅੱਖਾਂ ਨੀਵੀਆਂ ਪਾ ਲਈਆਂ ਅਤੇ ਕਿਸੇ ਸਹੇਲੀ ਦੇ ਕੰਨ ਵਿੱਚ ਹੌਲੀ ਜਿਹੀ ਕਿਹਾ ਕਿ ਕਿਸੇ ਭੋਜਨ ਦਾ ਨਾਮ ਲੈ, ਇਹ ਸੁਣ ਕੇ ਵੈਸ਼ਨੂੰ ਨੇ ਇਕ ਭਜਨ ਗਾਉਣਾ ਅਰੰਭਿਆ। ਸੁਰੱਸਤੀ ਨੇ ਜਦ ਇਹ ਦੇਖਿਆ ਕਿ ਵੈਸ਼ਨੂੰ ਨੇ ਹੋਰਨਾਂ ਦੀਆਂ ਫਰਮਾਇਸ਼ਾਂ ਨੂੰ ਛਿੱਕੇ ਤੇ ਰੱਖ ਕੇ ਉਸੇ ਦਾ ਕਿਹਾ ਮੰਨਿਆ ਹੈ ਤਾਂ ਬਹੁਤ ਪੁਸੰਨ ਹੋਈ। ਹਰੀ ਦਾਸ ਨੇ ਪਹਿਲਾਂ ਤਾਂ ਸਤਾਰ ਨੂੰ ਹੌਲੀ ਜਿਹੀ ਛੇੜਿਆ ਅਤੇ ਮੱਖੀ ਦੀ ਭੀਂਂ ਵਰਗੀ ਬਹੁਤ ਹੀ ਨਰਮ ਆਵਾਜ਼ ਨਾਲ ਗਾਉਣਾ ਸ਼ੁਰੂ ਕੀਤਾ ਪਰ ਛੇਤੀ ਹੀ ਇਸ ਨਿਕੀ ਜਹੀ ਸਤਾਰ ਵਿਚੋਂ ਇਡੀ ਉੱਚੀ ਆਵਾਜ਼ ਕੱਢੀ ਜਿਸ ਤਰ੍ਹਾਂ ਕਿ ਬੱਦਲ ਗਜਦਾ ਹੈ। ਸਾਰੀਆਂ ਤੀਵੀਆਂ ਇਸ