ਪੰਨਾ:ਵਹੁਟੀਆਂ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੨)

ਦੀ ਪ੍ਰਬੀਨਤਾ ਦੇਖ ਕੇ ਬੜੀਆਂ ਹੈਰਾਨ ਅਤੇ ਪ੍ਰਸੰਨ ਹੋਈਆਂ ਅਤੇ ਇਸ ਦੇ ਹੁਨਰ ਉਤੇ ਵਾਹ ਵਾਹ ਕਰਨ ਲਗ ਪਈਆਂ। ਵੈਸ਼ਨੂੰ ਦੀ ਸੁਰੀਲੀ ਅਤੇ ਹਿਰਦੇ ਵਿੰਨਵੀ ਆਵਾਜ਼ ਅਕਾਸ਼ ਤਕ ਗੂੰਜਣ ਲਗੀ ਅਤੇ ਤੀਵੀਆਂ ਉਸ ਆਵਾਜ਼ ਉਤੇ ਕੁਰਬਾਨ ਹੋਣ ਲਗੀਆਂ ਪਰ ਘਰਾਂ ਦੇ ਅੰਦਰ ਕੈਦ ਰਹਿਣ ਵਾਲੀਆਂ ਤੀਵੀਆਂ ਰਾਗ ਦੀ ਅਸਲੀਅਤ ਨੂੰ ਕੀ ਜਾਨਣ? ਜੇਕਰ ਕੋਈ ਰਾਗ ਦੀ ਸੂਝ ਬੂਝ ਵਾਲਾ ਆਦਮੀ ਇਥੇ ਹੁੰਦਾ ਤਾਂ ਝਟ ਕਹਿ ਉਠਦਾ ਕਿ ਵੈਸ਼ਨੂੰ ਦਾ ਰਾਗ ਕੇਵਲ ਕੁਦਰਤ ਦੀ ਬਖਸ਼ਿਸ਼ ਹੀ ਨਹੀਂ ਸਗੋਂ ਉਸ ਨੇ ਰਾਗ ਵਿਦਿਆ ਦੀ ਉਚ ਸਿਖਿਆ ਪ੍ਰਾਪਤ ਕੀਤੀ ਹੋਈ ਹੈ। ਜਦ ਵੈਸ਼ਨੋ ਭਜਨ ਗਾ ਚੁਕਿਆ ਤਾਂ ਇਸਤਰੀਆਂ ਨੇ ਉਸ ਨੂੰ ਹੋਰ ਗਾਉਣ ਲਈ ਫਰਮਾਇਸ਼ ਪਾਈ, ਐਤਕੀਂਂ ਵੈਸ਼ਨੂੰ ਨੇ ਸੁਰੱਸਤੀ ਵਲ ਮੂੰਹ ਕਰਕੇ ਉਹ ਗੀਤ ਗਾਂਵਿਆ ਜੋ ਮੁਰਲੀ ਮਨੋਹਰ ਕ੍ਰਿਸ਼ਨ ਨੇ ਰਾਧਕਾਂ ਅਗੇ ਆਪਣੀ ਬਿਵਸਥਾ ਅਨੁਸਾਰ ਗਾਂਵਿਆ ਸੀ। ਉਸ ਗੀਤ ਦੇ ਅਰਥ ਇਹ ਹਨ:-

ਤੇਰਾ ਸੁੰਦਰ ਚੇਹਰਾ ਦੇਖਣ ਦੀ ਆਸ਼ਾ ਲੈ ਕੇ ਮੈਂ ਇਥੇ ਆਉਂਦਾ ਹਾਂ। ਹੇ ਰਾਧਾਂ! ਤੂੰ ਮੈਨੂੰ ਆਪਣੇ ਚਰਨ ਚੁੰਮਣ ਦੇਹ। ਤੇਰਾ ਗੁਸਾ ਠੰਢਾ ਕਰਨ ਲਈ ਮੈਂ ਇਸ ਵੇਸ ਵਿਚ ਆਇਆ ਹਾਂ। ਪਿਆਰੀ ਰਾਧਾ! ਮੇਰੇ ਨਾਲ ਪ੍ਰੇਮ ਦੀਆਂ ਗੱਲਾਂ ਕਰ ਮੈਂ ਕੇਵਲ ਤੇਰੇ ਚਰਨ ਹੀ ਚੁੰਮ ਕੇ ਘਰ ਚਲਿਆ ਜਾਵਾਂਗਾ, ਕੇਵਲ ਪਿਆਰੀ ਸੂਰਤ ਦੇਖਣ ਲਈ ਹੀ ਮੈਂ ਬਾਂਸਰੀ ਲੈ ਕੇ ਬੂਹੇ ਬੂਹੇ ਧੱਕੇ ਖਾਂਦਾ ਫਿਰਦਾ ਹਾਂ ਜਦ ਤੇਰਾ ਪਿਆਰਾ ਨਾਉਂ ਮੇਰੀ ਮੁਰਲੀ ਵਿਚੋਂ ਨਿਕਲਦਾ ਹੈ ਤਾਂ ਮੇਰੀਆਂ ਅੱਖਾਂ ਭਰ