ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੩)

ਆਉਂਦੀਆਂ ਹਨ, ਜੇ ਤੂੰ ਮੇਰੇ ਹਾਲ ਉਤੇ ਤਰਸ ਨਹੀਂ ਕਰੇਂਗੀ ਤਾਂ ਮੈਂ ਜਮਨਾ ਦੇ ਕੰਢੇ ਚਲਾ ਜਾਵਾਂਗਾ, ਉਥੇ ਜਾ ਕੇ ਬਾਂਸਰੀ ਤੋੜ ਸੁਟਾਂਗਾ ਅਤੇ ਆਪ ਮਰ ਜਾਵਾਂਗਾ। ਹਾਇ! ਪਿਆਰੀ ਰਾਧੇ! ਗੁੱਸਾ ਠੰਡਾ ਕਰ ਅਤੇ ਝਗੜਾ ਮੁਕਾ, ਮੈਂ ਰਾਜ ਦੀਆਂ ਖੁਸ਼ੀਆਂ ਕੇਵਲ ਤੇਰੀ ਖਾਤਰ ਛੱਡ ਦਿਤੀਆਂ ਹਨ ਅਤੇ ਤੇਰੇ ਚਰਨਾਂ ਵਿਚ ਦਾਸ ਬਣਕੇ ਰਹਿੰਦਾ ਹਾਂ।'

ਗੀਤ ਮੁਕ ਗਿਆ ਤਾਂ ਵੈਸ਼ਨੂੰ ਨੇ ਸੁਰੱਸਤੀ ਵਲ ਨਜ਼ਰ ਭਰ ਕੇ ਤਕਿਆ ਅਤੇ ਕਿਹਾ 'ਗਾਉਣ ਦੇ ਕਾਰਨ ਮੇਰਾ ਸੰਘ ਸੁੱਕ ਗਿਆ ਹੈ ਤੇ ਤ੍ਰੇਹ ਲਗੀ ਹੈ,ਮੈਨੂੰ ਪਾਣੀ ਪਿਆਓ। ਸੁਰੱਸਤੀ ਪਾਣੀ ਲੈਣ ਚਲੀ ਗਈ ਅਤੇ ਵੈਸ਼ਨੋ ਵੀ ਸਾਹ ਲੈਣ ਦੇ ਬਹਾਨੇ ਉਠ ਕੇ ਤੁਰਨ ਫਿਰਨ ਲਗ ਪਿਆ ਜਦ ਸੁਰੱਸਤੀ ਉਸ ਪਾਸ ਪਾਣੀ ਲਿਆਈ ਤਾਂ ਉਸ ਨੇ ਕਿਹਾ ਕਿ ਮੈਂ ਤੁਹਾਡੇ ਭਾਂਡੇ ਵਿਚ ਪਾਣੀ ਨਹੀਂ ਪੀ ਸਕਦਾ, ਮੈਨੂੰ ਬੁੱਕ ਨਾਲ ਪਾਣੀ ਪਿਆਓ, ਕਿਉਂਕਿ ਮੈਂ ਜਮਾਂਦਰੂ ਵੈਸ਼ਨੂੰ ਨਹੀਂ ਭਾਵ ਇਹ ਕਿ ਪਹਿਲਾਂ ਮੈਂ ਨੀਚ ਜਾਤ ਦਾ ਸਾਂ ਤੇ ਪਿਛੋਂ ਵੈਸ਼ਨੂੰ ਬਣ ਗਿਆ। ਸੁਰੱਸਤੀ ਇਹ ਸੁਣਕੇ ਇਕ ਪਾਸੇ ਹੋ ਗਈ ਅਤੇ ਇਹਦੇ ਹੱਥਾਂ ਉਤੇ ਪਾਣੀ ਪਾਉਣ ਲਗ ਪਈ। ਇਸ ਵੇਲੇ ਇਹ ਦੋਵੇਂ ਜਣੇ ਦੂਜੀਆਂ ਤੀਵੀਆਂ ਪਾਸੋਂ ਇੰਨੀ ਵਿੱਥ ਪਰ ਸਨ ਕਿ ਜੇ ਉਹ ਹੌਲੀ ਹੌਲੀ ਕੋਈ ਗਲ ਬਾਤ ਵੀ ਕਰਨ ਤਾਂ ਦੂਜੀਆਂ ਨਾ ਸੁਣ ਸਕਣ। ਵੈਸ਼ਨੂੰ ਹੱਥ ਮੂੰਹ ਧੋਂਦਿਆਂ ਹੋਇਆਂ ਕਹਿਣ ਲਗਾ 'ਤੇਰਾ ਨਾਂ ਸੁਰੱਸਤੀ ਹੈ ਨਾਂ?

ਸੁਰੱਸਤੀ-(ਹੈਰਾਨ ਹੋ ਕੇ) ਤੂੰ ਕਿਉਂ ਪੁਛਦਾ ਹੈਂ?

ਵੈਸ਼ਨੋ-ਕੀ ਕਦੀ ਤੂੰ ਆਪਣੀ ਸੱਸ ਨੂੰ ਵੇਖਿਆ ਹੈ?