ਪੰਨਾ:ਵਹੁਟੀਆਂ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੪)

ਸੁਰੱਸਤੀ-ਨਹੀਂ। (ਸੁਰੱਸਤੀ ਨੇ ਕੇਵਲ ਇਹ ਸੁਣਿਆ ਹੋਇਆ ਸੀ ਕਿ ਉਸ ਦੀ ਸੱਸ ਕਿਸੇ ਬਦਮਾਸ਼ ਨਾਲ ਕਿਤੇ ਨੱਸ ਗਈ ਸੀ, ਇਸ ਦਾ ਮੁੜ ਪਤਾ ਨਹੀਂ ਲਗਾ।)
ਵੈਸ਼ਨੂੰ-ਤੇਰੀ ਸੱਸ ਇਥੇ ਹੀ ਹੈ ਅਤੇ ਮੇਰੀ ਕੁਟੀਆ ਵਿਚ ਹੈ, ਉਹ ਤੈਨੂੰ ਵੇਖਣ ਲਈ ਤੜਫ ਰਹੀ ਹੈ, ਉਹ ਇਸ ਘਰ ਵਿੱਚ ਆਉਣ ਦਾ ਹੀਆ ਨਹੀਂ ਕਰ ਸਕਦੀ, ਤੂੰ ਕਿਉਂ ਨਹੀਂ ਉਸ ਨੂੰ ਮਿਲ ਕੇ ਉਹਦੇ ਕਲੇਜੇ ਠੰਢ ਪਾ ਆਉਂਦੀ! ਭਾਵੇਂ ਉਹ ਬਦਨਾਮ ਹੈ ਅੰਤ ਤੇਰੀ ਸੱਸ ਹੈ। ਸੁਰੱਸਤੀ ਭਾਵੇਂ ਸਿੱਧੀ ਸ ਧੀ ਸੀ ਪਰ ਏਨਾ ਉਹ ਬੜੀ ਚੰਗੀ ਤਰ੍ਹਾਂ ਸਮਝਦੀ ਸੀ ਕਿ ਬਦਨਾਮ ਸੱਸ ਦੇ ਨਾਲ ਉਸ ਨੂੰ ਕਿਸੇ ਤਰ੍ਹਾਂ ਦਾ ਵਾਸਤਾ ਰੱਖਣਾ ਯੋਗ ਨਹੀਂ ਇਸ ਲਈ ਉਸ ਨੇ ਜਾਣ ਤੋਂ ਨਾਂਹ ਕਰ ਦਿਤੀ ਪਰ ਵੈਸ਼ਨੂੰ ਨੇ ਫੇਰ ਕਿਹਾ ਉਹ ਬਹੁਤ ਤੜਫਦੀ ਹੈ'
ਸੁਰੱਸਤੀ-ਮੈਂ ਬੀਬੀ ਜੀ (ਪ੍ਰੀਤਮ ਕੌਰ) ਦੀ ਆਗਿਆ ਦੇ ਬਿਨਾ ਨਹੀਂ ਜਾ ਸਕਦੀ ਹਾਂ।' ਵੈਸ਼ਨੋ-ਖਬਰਦਾਰ! ਪ੍ਰੀਤਮ ਕੌਰ ਨਾਲ ਗੱਲ ਨਾ ਕਰੀਂ ਉਹ ਤੈਨੂੰ ਕਦੀ ਵੀ ਜਾਣ ਨਹੀਂ ਦੇਵੇਗੀ, ਸਗੋਂ ਹੋ ਸਕਦਾ ਹੈ ਕਿ ਉਹ ਤੇਰੀ ਸੱਸ ਨੂੰ ਵੀ ਸਦ ਘਲੇ ਅਤੇ ਤੇਰੀ ਸੱਸ ਜੋ ਏਥੋਂ ਦੇ ਲੋਕਾਂ ਵਿਚ ਆਪਣੇ ਆਪ ਨੂੰ ਪ੍ਰਗਟ ਕਰਨਾ ਨਹੀਂ ਚਾਹੁੰਦੀ ਫੇਰ ਕਿਤੇ ਨਸ ਜਾਏ।
ਭਾਵੇਂ ਵੈਸ਼ਨੂੰ ਨੇ ਕਈ ਹੇਠਲੀਆਂ ਉਪਰਲੀਆਂ ਲਾਕੇ ਉਸ ਨੂੰ ਰਾਜੀ ਕਰਨਾ ਚਾਹਿਆ ਪਰ ਸੁਰੱਸਤੀ ਨੇ ਇਕ ਨਾ ਮੰਨੀ ਅੰਤ ਹਾਰ ਕੇ ਵੈਸ਼ਨੂੰ ਨੇ ਕਿਹਾ 'ਹਛਾ' ਪ੍ਰੀਤਮ ਕੌਰ