ਪੰਨਾ:ਵਹੁਟੀਆਂ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੫)


ਪਾਸੋਂ ਪੁਛੀਂ ਪਰ ਵੇਲਾ ਤਾੜਕੇ ਨਾਲ ਹੀ ਦੋ ਹੰਝੂ ਵੀ ਵਗਾਵੀਂ ਨਹੀਂ ਤਾਂ ਉਹ ਕਦੇ ਨਾ ਮੰਨੇਗੀ, ਦੇਖ! ਤਕੜੇ ਹੋ ਕੇ ਪੁਛੀਂ।
ਸੁਰੱਸਤੀ ਨੇ ਇਸ ਗੱਲ ਦਾ ਕੋਈ ਉੱਤਰ ਨਾ ਦਿਤਾ ਅਤੇ ਹਰੀਦਾਸ ਹੱਥ ਮੂੰਹ ਧੋ ਕੇ ਪਾਣੀ ਪੀਕੇ ਇਸਤਰੀਆਂ ਵਲ ਆਇਆ ਅਤੇ ਦਾਨ ਮੰਗਣ ਲਗਾ, ਏਨੇ ਨੂੰ ਪ੍ਰੀਤਮ ਕੌਰ ਵੀ ਉਥੇ ਆ ਨਿਕਲੀ, ਜਿਸ ਨੂੰ ਵੇਖਦਿਆਂ ਹੀ ਸਾਰੀਆਂ ਤੀਵੀਆਂ ਚੁਪ ਹੋ ਗਈਆਂ। ਪ੍ਰੀਤਮ ਕੌਰ ਨੇ ਇਕ ਸ਼ੂਕੇ ਬਾਂਕੇ ਸਾਧੂ ਨੂੰ ਇਸ ਪ੍ਰਕਾਰ ਇਸਤਰੀਆਂ ਵਿੱਚ ਬੈਠਾ ਦੇਖ ਕੇ ਬੜਾ ਗੁਸਾ ਕੀਤਾ ਅਤੇ ਉਸ ਨੂੰ ਸਿਰ ਤੋਂ ਲੈ ਕੇ ਪੈਰਾਂ ਤਕ ਤਾੜ ਕੇ ਪੁਛਿਆ 'ਤੂੰ ਕੌਣ ਹੈ?' ਸੁੰਦਰ ਸਿੰਘ ਦੀ ਭੂਆ ਨੇ ਕਿਹਾ "ਇਹ ਵੈਸ਼ਨੂੰ ਹੈ" ਬੜੇ ਸੋਹਣੇ ਭਜਨ ਗਾਉਂਦਾ ਹੈ ਤੂੰ ਵੀ ਕੁਝ ਸੁਣ ਅਤੇ ਫੇਰ ਬਿਨਾਂ ਪੁਛੇ ਹੀ ਵੈਸ਼ਨੂੰ ਵਲ ਤਕ ਕੇ ਬੋਲੀ-'ਵੈਸ਼ਨੂੰ! ਕੋਈ ਸ਼ਬਦ ਸੁਣਾ।'
ਵੈਸ਼ਨੋ ਨੇ ਫੇਰ ਸਤਾਰ ਛੇੜੀ ਅਤੇ 'ਜਗਤ ਮਹਿ ਝੂਠੀ ਦੇਖੀ ਪ੍ਰੀਤ' ਸ਼ਬਦ ਇਸ ਦਿਲ ਚੀਰਵੀਂ ਅਤੇ ਵਿਰਾਗ ਭਰੀ ਸੁਰ ਵਿਚ ਗਾਂਵਿਆ ਕਿ ਕੁਲ ਇਸਤ੍ਰੀਆਂ ਬੁਤ ਬਣ ਗਈਆਂ। ਪ੍ਰੀਤਮ ਕੌਰ ਵੀ ਬੜੀ ਪ੍ਰਸੰਨ ਹੋਈ ਅਤੇ ਵੈਸ਼ਨੂੰ ਨੂੰ ਇਨਾਮ ਦੇ ਕੇ ਵਿਦਿਆ ਕੀਤਾ। ਵੈਸ਼ਨੂੰ ਇਨਾਮ ਲੈ ਕੇ 'ਜੈ ਰਾਧਕਾਂ' ਕਹਿੰਦਾ ਹੋਇਆ ਤੁਰਦਾ ਹੋਇਆ। ਇਸ ਦੇ ਜਾਣ ਪਿਛੋਂ ਪ੍ਰੀਤਮ ਕੌਰ ਵੀ ਚਲੀ ਗਈ ਅਤੇ ਬਾਕੀ ਇਸਤ੍ਰੀਆਂ ਲਈ ਖੁਲੇ ਮਖੌਲ ਦਾ ਮੈਦਾਨ ਖਾਲੀ ਕਰ ਗਈ। ਸਾਰਿਆਂ ਤੋਂ ਪਹਿਲਾਂ ਵੈਸ਼ਨੂੰ ਉਤੇ ਹੀ ਕਟਾਛਟ ਹੋਣੇ ਆਰੰਭ ਹੋਏ।
ਪਹਿਲੇ ਤਾਂ ਵੈਸ਼ਨੂੰ ਦੀ ਕੁਝ ਉਪਮਾਂ ਹੋਈ, ਪਰ ਫੇਰ