ਪੰਨਾ:ਵਹੁਟੀਆਂ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਝੱਟ ਪਟ ਹੀ ਰਾਏ ਬਦਲ ਗਈ:-

੧-ਇਹ ਵੈਸ਼ਨੂੰ ਤਾਂ ਕਿਸੇ ਰਈਸ ਦਾ ਪੁਤ ਮਲੂਮ ਹੁੰਦਾ ਹੈ।
੨-ਸ਼ਾਇਦ, ਪਰ ਅੜੀਏ! ਰੰਗ ਤਾਂ ਕੋਈ ਅਜੇਹਾ ਸੁੰਦਰ ਨਹੀਂ।
੩-ਮੋਏ ਦਾ ਨਕ ਤਾਂ ਵੇਖੋ, ਕਿਹਾ ਬੇਡੌਲ ਤੇ ਚੌੜਾ ਹੈ।
੪-ਅਤੇ ਵਾਲ ਵੇਖੋ ਸਣ ਵਰਗੇ ਮੋਟੇ।
੫-ਤੇ ਬੁਲ੍ਹ ਕਿਹੜੇ ਪਤਲੇ ਸਨ? ਡੳੂ ਤੳੂ ਅਤੇ ਭੇੜੈ ਭੇੜੈ।
੬-ਅਤੇ ਮੱਥਾ ਬੜਾ ਸੋਹਣਾਂ ਸੀ! ਉਚਾ ਅਤੇ ਬੁਰਾ ਜਿਹਾ। ਗੱਲ ਕੀ ਐਸੀ ਨੁਕਤਾ ਚੀਨੀ ਹੋਈ ਕਿ ਸੁੰਦਰ ਵੈਸ਼ਨੂੰ ਬਦਸੂਰਤੀ ਦਾ ਨਮੂਨਾ ਬਣ ਗਿਆ,ਹੁਣ ਉਸ ਦੇ ਰਾਗ ਉਤੇ ਜਿਰ੍ਹਾ ਅਰੰਭ ਹੋਈ।
੧-ਉਸ ਦੀ ਸ਼ਕਲ ਭਾਵੇਂ ਕਿਹੋ ਜੇਹੀ ਹੋਵੇ ਪਰ ਗਾਉਂਦਾ ਖੂਬ ਸੀ।
੨-ਹਾਂ, ਬੜਾ ਸੋਹਣਾ! ਅਵਾਜ਼ ਤਾਂ ਭਾਰੀ ਪੱਥਰ ਸੀ।
੩-ਗੀਤ ਤਾਂ ਮੋਏ ਨੂੰ ਕੋਈ ਆਉਂਦਾ ਹੀ ਨਹੀਂ ਸੀ, ਨਹੀਂ ਤਾਂ ਜੇਹੜਾ ਗੀਤ ਮੈਂ ਕਿਹਾ ਸੀ ਉਹ ਨਾ ਸੁਣਾਉਂਦਾ?
੪-ਉਹਨੂੰ ਵੇਲਾ ਪਛਾਨਣਾ ਤਾਂ ਆਉਂਦਾ ਹੀ ਨਹੀਂ ਸੀ, ਕੁਵੇਲੇ ਹੀ ਗਾਵੀਂ ਜਾਂਦਾ ਸੀ।

ਇਸ ਪ੍ਰਕਾਰ ਨਾ ਕੇਵਲ ਹਰੀਦਾਸ ਦੀ ਸੁੰਦਰਤਾ ਨੂੰ ਹੀ ਬੁਰਾ ਭਲਾ ਕਿਹਾ ਗਿਆ ਸਗੋਂ ਉਸ ਦੇ ਰਾਗ ਨੂੰ ਵੀ ਬਹੁਤ ਭੈੜਾ ਸਿੱਧ ਕੀਤਾ ਗਿਆ।