ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/33

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੩੭)

ਕਾਂਡ-੬


ਹਰੀ ਦਾਸ ਵੈਸ਼ਨੋ ਸੁੰਦਰ ਸਿੰਘ ਦੇ ਘਰੋਂ ਵਿਦਿਆ ਹੋ ਕੇ ਨਗਰੋਂ ਬਾਹਰ ਨਿਕਲ ਗਿਆ। ਨਗਰੋਂ ਬਾਹਰ ਅੱਧ ਕੁ ਮੀਲ ਦੀ ਵਿਥ ਪਰ ਇਕ ਬਾਗ ਸੀ ਜਿਸ ਦੇ ਆਲੇ ਦੁਆਲੇ ਲੋਹੇ ਦੀਆਂ ਤਾਰਾਂ ਲੱਗੀਆਂ ਸਨ। ਇਸ ਬਾਗ ਦੇ ਅੰਦਰ ਇਕ ਤਲਾ ਸੀ, ਜਿਸ ਦੇ ਕੰਢੇ ਉਤੇ ਇਕ ਪੱਕਾ ਤੇ ਸੋਹਣਾ ਮਕਾਨ ਬਣਿਆ ਹੋਇਆ ਸੀ। ਹਰੀ ਦਾਸ ਵੈਸ਼ਨੋ ਇਸ ਮਕਾਨ ਦੇ ਅੰਦਰ ਵੜ ਗਿਆ ਅਤੇ ਇਕ ਪ੍ਰਾਈਵੇਟ ਕਮਰੇ ਵਿਚ ਜਾ ਕੇ ਆਪਣੀ ਪੁਸ਼ਾਕ ਲਾਹ ਦਿਤੀ, ਸਾਬਣ ਨਾਲ ਮੂੰਹ ਹੱਥ ਧੋਤਾ, ਕਪੜੇ ਬਦਲੇ, ਬਸ ਫੇਰ ਕੀ ਸੀ ਕਾਇਆਂ ਪਲਟ ਗਈ, ਕਿਥੇ ਇਕ ਮੰਗਤਾ ਵੈਸ਼ਨੋ ਸੀ ਅਤੇ ਕਿਥੇ ਇਕ ਨੌਜਵਾਨ ਖੁਬਸੁਰਤ ਸਜਿਆ ਸਜਾਇਆ ਜੰਟਲਮੈਨ ਅਰਜਨ ਸਿੰਘ ਬਣ ਗਿਆ।
ਸੁੰਦਰ ਸਿੰਘ ਤੇ ਅਰਜਨ ਸਿੰਘ ਇਕੋ ਘਰਾਣੇ ਵਿਚੋਂ ਸਨ ਪਰ ਇਹਨਾਂ ਦੇ ਵਡਿਆਂ ਵਿਚ ਕਈ ਪੀੜ੍ਹੀਆਂ ਤੋਂ ਮੁਕਦਮੇ ਚਲ ਰਹੇ ਸਨ, ਜਿਸ ਦੇ ਕਾਰਨ ਇਹ ਇਕ ਦੂਜੇ ਨਾਲ ਜ਼ਬਾਨ ਵੀ ਸਾਂਝੀ ਨਹੀਂ ਰਖਦੇ ਸਨ। ਅਤੇ ਸੁੰਦਰ ਸਿੰਘ ਦੇ ਬਾਬੇ ਨੇ ਅਰਜਨ ਸਿੰਘ ਦੇ ਬਾਬੇ ਪਾਸੋਂ ਮੁਕੱਦਮਾ ਜਿੱਤ ਲਿਆ ਜਿਸ ਦੇ ਕਾਰਨ ਸੁੰਦਰ ਸਿੰਘ ਵਾਲਾ ਘਰਾਣਾ ਤਕੜਾ ਅਤੇ ਅਰਜਨ ਸਿੰਘ ਵਾਲਾ ਕਮਜ਼ੋਰ ਹੋ ਗਿਆ। ਅਰਜਨ ਸਿੰਘ ਦੇ 'ਬਾਬੇ ਦਾ ਕੁਲ ਰੁਪਿਆ ਮੁਕੱਦਮੇ ਬਾਜ਼ੀ