ਪੰਨਾ:ਵਹੁਟੀਆਂ.pdf/34

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੮)


ਉਤੇ ਖਰਚ ਹੋ ਚੁਕਾ ਸੀ, ਬਾਕੀ ਜਾਇਦਾਦ ਵਿਚੋਂ ਬਹੁਤ ਸਾਰੀ ਸੁੰਦਰ ਸਿੰਘ ਦੇ ਬਾਬੇ ਨੇ ਕੁਰਕ ਕਰਾ ਲਈ। ਇਸ ਸਮੇਂ ਤੋਂ ਇਨ੍ਹਾਂ ਦਾ ਘਰਾਣਾ ਨੀਵਾਂ ਹੋ ਗਿਆ।
ਅਰਜਨ ਸਿੰਘ ਦੇ ਪਿਓ ਨੇ ਆਪਣੇ ਘਰਾਣੇ ਨੂੰ ਮੁੜ ਉੱਚਾ ਕਰਨ ਦੀ ਇਕ ਵਿਉਂਤ ਸੋਚੀ, ਜੋ ਇਹ ਸੀ ਕਿ ਉਸਨੇ ਆਪਣੇ ਪੁਤਰ ਦਾ ਵਿਆਹ ਜ਼ਿਲਾ ਸ਼ਾਹ ਪੁਰ ਦੇ ਇਕ ਵੱਡੇ ਜ਼ਿਮੀਂਦਾਰ ਦੀ ਧੀ ਨਾਲ ਕਰ ਦਿਤਾ। ਇਹ ਕੁੜੀ ਅਨਪੜ੍ਹ ਬਦਸੂਰਤ ਅਤੇ ਬੜੀ ਤਲਖ ਮਿਜ਼ਾਜ ਸੀ ਪਰ ਆਪਣੇ ਪਿਓ ਦੀ ਇਕੋ ਇਕ ਸੁਖੇ ਲਧੀ ਧੀ ਸੀ। ਪਿਓ ਦੇ ਪਲੇ ਧਨ ਬਥੇਰਾ ਸੀ ਜੋ ਅਰਜਨ ਸਿੰਘ ਨੂੰ ਹੱਥ ਲੱਗਾ। ਜਦੋਂ ਤਕ ਅਰਜਨ ਸਿੰਘ ਦਾ ਵਿਆਹ ਨਹੀਂ ਹੋਇਆ ਸੀ, ਉਸ ਦਾ ਚਾਲ ਚਲਨ ਬਿਲਕੁਲ ਬੇਐਬ ਸੀ, ਉਹ ਬੜਾ ਮੇਹਨਤੀ, ਸੱਚਾ ਅਤੇ ਹੌਂਸਲੇ ਵਾਲਾ ਸੀ ਪਰ ਵਿਆਹ ਉਹਦੇ ਲਈ ਜਾਨ ਦਾ ਲਾਗੂ ਸਬਤ ਹੋਇਆ। ਜਦ ਅਰਜਨ ਸਿੰਘ ਨੇ ਆਪਣੀ ਸੁਪਤਨੀ ਨੂੰ ਵੇਖਿਆ ਤਾਂ ਉਸ ਨੂੰ ਮਲੂਮ ਹੋਇਆ ਕਿ ਇਸ ਇਸਤਰੀ ਦੇ ਜਿਉਂਦਿਆਂ ਮੈਨੂੰ ਘਰੋਗੀ ਖੁਸ਼ੀ ਕਦੇ ਨਸੀਬ ਨਹੀਂ ਹੋ ਸਕਦੀ ਕਿਉਂਕਿ ਉਹਦਾ ਦਿਲ ਸੁੰਦਰਤਾ ਦਾ ਚਾਹਵਾਨ ਸੀ ਪਰ ਉਹਦੀ ਵਹੁਟੀ ਬੜੀ ਬਦਸ਼ਕਲ ਸੀ, ਉਸ ਦਾ ਦਿਲ ਪ੍ਰੇਮ ਅਤੇ ਪਿਆਰ ਦਾ ਆਸ਼ਕ ਸੀ ਪਰ ਵਹੁਟੀ ਦੀ ਸੂਰਤ ਦੇਖਦਿਆਂ ਹੀ ਉਹਦੇ ਦਿਲੀ ਗੁਣ ਭੀ ਉਸ ਨੂੰ ਮਲੂਮ ਹੋ ਗਏ।
ਪ੍ਰੇਮ ਅਤੇ ਪਿਆਰ ਤਾਂ ਇਕ ਪਾਸੇ ਰਿਹਾ ਉਹਦੇ ਪਾਸੋਂ ਆਪਣੀ ਵਹੁਟੀ ਨਿਹਾਲ ਕੌਰ ਦੀ ਬਦ-ਜ਼ਬਾਨੀ, ਸਹਾਰਨੀ ਵੀ ਕਠਨ ਹੋ ਗਈ। ਇਕ ਦਿਨ ਨਿਹਾਲ ਕੌਰ ਨੇ ਆਪਣੇ