ਪੰਨਾ:ਵਹੁਟੀਆਂ.pdf/35

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੩੯)

ਪਤੀ ਨੂੰ ਦਿਲ ਖੋਲ੍ਹਕੇ ਗਾਲ੍ਹਾਂ ਕੱਢੀਆਂ ਅਤੇ ਬੁਰਾ ਭਲਾ ਕਿਹਾ। ਅਰਜਨ ਸਿੰਘ ਬਥੇਰਾ ਸਬਰ ਕਰ ਚੁਕਾ ਸੀ। ਹੁਣ ਉਹਦੇ ਪਾਸੋਂ ਨਾ ਰਿਹਾ ਗਿਆ, ਉਸ ਨੇ ਨਿਹਾਲ ਕੌਰ ਨੂੰ ਗੁਤੋਂ ਫੜ ਲਿਆ ਅਤੇ ਚੰਗੀ ਤਰ੍ਹਾਂ ਭੁਗਤ ਸੁਆਰੀ ਅਤੇ ਆਪ ਉਸੇ ਦਿਨ ਘਰ ਨੂੰ ਛੱਡ ਕੇ ਕਲਕੱਤੇ ਤੁਰ ਗਿਆ ਆਪਣੀ ਸਹੁਰੀ ਜਾਇਦਾਦ ਵਿਚੋਂ ਬਹੁਤ ਸਾਰੀ ਜਾਇਦਾਦ ਪਹਿਲਾਂ ਹੀ ਵੇਚ ਚੁਕਾ ਸੀ ਹੁਣ ਡਸਕੇ ਦੇ ਬਾਹਰ ਇਕ ਬਾਗ ਬਣਾਕੇ ਉਸ ਵਿਚ ਇਕ ਤਲਾ ਅਤੇ ਮਕਾਨ ਬਣਾਉਣ ਦਾ ਠੇਕਾ ਇਕ ਸਬ ਓਵਰਸੀਅਰ ਨੂੰ ਦੇ ਕੇ ਆਪ ਕਲਕੱਤੇ ਤੁਰ ਗਿਆ। ਉਸ ਦਾ ਪਿਓ ਅਤੇ ਸਹੁਰਾ ਮਰ ਚੁਕੇ ਸਨ, ਹੁਣ ਉਹ ਖੁਦ ਮੁਖਤਾਰ ਅਤੇ ਆਪਣੀ ਮਰਜ਼ੀ ਦਾ ਮਾਲਕ ਸੀ। ਕਲਕਤੇ ਵਿਚ ਉਸਨੂੰ ਬੁਰੀ ਸੁਹਬਤ ਲਗ ਗਈ, ਮਨ ਦੀਆਂ ਖਾਹਸ਼ਾਂ ਨੇ ਉਸ ਦੇ ਅੰਤਹਕਰਣ ਉਤੇ ਪੜਦਾ ਪਾ ਦਿਤਾ, ਪਹਿਲਾਂ ਪਹਿਲਾਂ ਉਸ ਨੇ ਗ਼ਮ ਦੇ ਮੇਟਣ ਲਈ ਸ਼ਰਾਬਦਾਰੂ ਵਰਤਣਾ ਅਰੰਭਿਆ ਅਤੇ ਹੌਲੀ ਹੌਲੀ ਸੁੰਦਰਤਾ ਦੀਆਂ ਪੁਤਲੀਆਂ ਅਤੇ ਆਦਮੀ ਦਾ ਮਨ ਹਰਨ ਵਿਚ ਸਮਰੱਥ ਮਿਠੇ ਮਿਠੇ ਬੋਲਾਂ ਨਾਲ ਆਦਮੀ ਦੇ ਮਨ ਨੂੰ ਵਸ ਕਰਨ ਵਾਲੀਆਂ, ਪਰ ਵਾਸਤਵ ਵਿਚ ਕਾਲੀਆਂ ਨਾਗਨਾਂ 'ਵੇਸਵਾ' ਦੇ ਘਰ ਅਰਜਨ ਸਿੰਘ ਦਾ ਆਉਣ ਜਾਣ ਹੋ ਗਿਆ। ਪਹਿਲਾਂ ਪਹਿਲਾਂ ਤਾਂ ਅਰਜਨ ਸਿੰਘ ਇਹਨਾਂ ਕੁਕਰਮਾਂ ਤੋਂ ਡਰਦਾ ਸੀ ਪਰ ਜਦ ਉਸਦਾ ਝਕ ਖੁਲ੍ਹ ਗਿਆ ਅਤੇ ਰੋਜ਼ ਸ਼ਰਾਬ ਪੀਣੀ ਅਤੇ ਰੰਡੀ ਬਾਜ਼ੀ ਕਰਨੀ ਉਹਦੀ ਆਦਤ ਹੋ ਗਈ ਤਾਂ ਅੰਤਹਕਰਣ ਨੇ ਵੀ ਉਸ ਨੂੰ ਸਮਝਾਉਣਾ ਛੱਡ ਦਿੱਤਾ, ਤਾਂ ਇਹਨਾਂ ਕੁਕਰਮਾਂ ਵਿਚ ਅਰਜਨ