ਪੰਨਾ:ਵਹੁਟੀਆਂ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ४०)


ਸਿੰਘ ਨੂੰ ਬਹੁਤ ਆਨੰਦ ਪ੍ਰਾਪਤ ਹੋਣ ਲਗ ਪਿਆ।
ਜਦ ਕਲਕਤੇ ਵਿਚ ਉਹ ਦੁਨੀਆਂ ਦੇ ਬਹੁਤ ਸਾਰੇੇ ਰੰਗ ਵੇਖ ਚੁਕਾ ਅਤੇ ਕੁਕਰਮਾਂ ਦੇ ਮਹਿਕਮੇ ਵਿਚ ਪੱਕਾ ਕਾਮੀ ਬਣ ਗਿਆ ਤਾਂ ਉਹ ਆਪਣੇ ਘਰ ਵਾਪਸ ਆਇਆ ਅਤੇ ਬਾਗ ਵਾਲੇ ਮਕਾਨ ਵਿਚ ਜੋ ਕਿ ਹੁਣ ਤਿਆਰ ਹੋ ਗਿਆ ਸੀ, ਰਹਿਣ ਲਗ ਪਿਆ। ਕਲਕੱਤੇ ਵਿਚ ਇਸ ਨੇ ਕਈ ਫੈਸ਼ਨ ਸਿਖੇ ਸਨ, ਹੁਣ ਡਸਕੇ ਪਹੁੰਚਦਿਆਂ ਹੀ ਉਸ ਨੇ ਆਪਣੇ ਆਪ ਨੂੰ ਸੁਧਾਰਕ ਮਸ਼ਹੂਰ ਕੀਤਾ ਅਤੇ ਪ੍ਰਤਾਪ ਸਿੰਘ ਵਰਗੇ ਕਈ ਭੋਲੇ ਭਾਲੇ ਲੋਕਾਂ ਨੂੰ ਨਾਲ ਰਲਾਕੇ ਇਸਤ੍ਰੀਆਂ ਦੀ ਆਜ਼ਾਦੀ ਅਤੇ ਖੁਲ੍ਹ ਲਈ ਜ਼ੋਰ ਦੇਣ ਲਗਾ, ਇਸ ਸਾਰੇ ਟੰੰਟੇ ਤੋਂ ਇਹਦਾ ਇਹ ਮਤਲਬ ਨਹੀਂ ਸੀ ਕਿ ਇਸਤ੍ਰੀਆਂ ਨੂੰ ਘਰੋਗੀ ਕੈਦ ਵਿਚੋਂ ਕਢ ਕੇ ਉਚ ਵਿਦਿਆ ਦੇ ਕੇ ਮਰਦਾਂ ਵਰਗੀਆਂ ਲਾਇਕ ਬਣਾਇਆ ਜਾਵੇ ਤਾਕਿ ਉਹ ਦੇਸ਼ ਉੱਨਤੀ ਵਿਚ ਹਿੱਸਾ ਲੈ ਸਕਣ ਅਤੇ ਅਗੋਂ ਸੰਤਾਨ ਨੂੰ ਸਦਾਚਾਰ ਆਦਿ ਗੁਣ ਸਿਖਾਉਣ, ਸਗੋਂ ਓਹਦੀ ਮਨੋ ਕਾਮਨਾ ਕੇਵਲ ਇਹ ਸੀ ਕਿ ਲੋਕ ਕਿਸੇ ਤਰ੍ਹਾਂ ਆਪਣੀਆਂ ਤ੍ਰੀਮਤਾਂ ਨੂੰ ਪਰਦੇ ਤੋਂ ਬਿਨਾਂ ਬਾਹਰ ਕੱਢਣ ਤਾਕਿ ਇਸ ਕੁਕਰਮੀ ਨੂੰ ਪਰਾਈਆਂ ਇਸਤ੍ਰੀਆਂ ਘੂੂਰਨ ਅਤੇ ਉਹਨਾਂ ਦੇ ਸਤ ਭੰਗ ਕਰਨ ਦਾ ਅਵਸਰ ਹੱਥ ਲਗ ਸਕੇ।
ਗੱਲ ਕੀ ਅਰਜਨ ਸਿੰਘ ਨੇ ਜਦ ਵੈਸ਼ਨੋ ਦਾ ਵੇਸ ਉਤਾਰ ਦਿਤਾ ਅਤੇ ਆਪਣੇ ਅਸਲੀ ਕਪੜੇ ਪਹਿਣ ਲਏ ਤਾਂ ਉਹ ਇਕ ਕਮਰੇ ਵਿਚ ਬੈਠ ਗਿਆ। ਕਲਕੱਤੇ ਵਿਚ ਰਹਿਕੇ ਜੋ ਫੈਸ਼ਨ ਉਸ ਨੇ ਸਿਖੇ ਸਨ ਉਹ ਖੀਸੇ ਵਿਚ ਧਨ ਹੋਣ ਦੇ ਕਾਰਨ ਇਥੇ ਵੀ ਸਾਰੇ ਪੂਰੇ ਕਰ ਲਏ ਹੋਏ ਸਨ, ਅਵਲ ਦਰਜੇ